Tuesday, 26 October 2021

ਮਨੁੱਖੀ ਅਧਿਕਾਰ ਮੰਚ ਵੱਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ- ਡਾਕਟਰ ਖੇੜਾ।


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਵੱਲੋਂ ਬਲਾਕ ਖੰਨਾ ਵਿਖੇ ਹਰਭਜਨ ਸਿੰਘ ਜਲੋਵਾਲ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੇਅਰਮੈਨ ਸਲਾਹਕਾਰ ਕਮੇਟੀ ਰਘੁਵੀਰ ਸਿੰਘ ਬਡਲਾ, ਸ਼ਕੁੰਤਲਾ ਰਾਣੀ ਕੌਮੀ ਉਪ ਪ੍ਰਧਾਨ ਇਸਤਰੀ ਵਿੰਗ, ਵਰਿੰਦਰ ਕੌਰ ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ, ਕ੍ਰਿਸ਼ਨ ਕੁਮਾਰ ਚੀਫ਼ ਅਡਵਾਈਜ਼ਰ ਆਰ ਟੀ ਆਈ ਸੈਲ ਪੰਜਾਬ ਅਤੇ ਨੁਪਰ ਚਾਟਲੇ ਚੇਅਰਪਰਸਨ ਲੀਗਲ ਸੈੱਲ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਪੂਜਾ ਰਾਣੀ ਸਾਹਨੇਵਾਲੀਆ ਨੂੰ ਪ੍ਰਧਾਨ ਇਸਤਰੀ ਵਿੰਗ ਪੰਜਾਬ, ਰਣਜੀਤ ਸਿੰਘ ਨੂੰ ਸੈਕਟਰੀ ਪੰਜਾਬ, ਪਰਵੀਨ ਕੁਮਾਰ ਪਿੰਨਾ ਨੂੰ ਉਪ ਪ੍ਰਧਾਨ ਪੰਜਾਬ, ਸੁਖਦੇਵ ਸਿੰਘ ਨੂੰ ਪ੍ਰਧਾਨ ਯੂਥ ਵਿੰਗ ਸਰਕਲ ਪਾਇਲ, ਸ਼ਕੁੰਤਲਾ ਰਾਣੀ ਕੌਮੀ ਉਪ ਪ੍ਰਧਾਨ ਇਸਤਰੀ ਵਿੰਗ, ਭੁਪਿੰਦਰ ਕੌਰ ਚੇਅਰਪਰਸਨ ਇਸਤਰੀ ਵਿੰਗ ਬਲਾਕ ਖੰਨਾ ਪਲਵਿੰਦਰ ਸਿੰਘ ਅਤੇ ਜਗਤਾਰ ਸਿੰਘ ਨੂੰ ਮੈਂਬਰ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਲੱਗ ਅਲੱਗ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਨੂੰ ਸਮਰਪਿਤ ਹੋ ਕੇ ਹੀ ਸਮਾਜ ਸੇਵਕ ਬਣਿਆ ਜਾ ਸਕਦਾ ਹੈ ਕਿਉਂਕਿ ਆਪਾ ਵਾਰ ਕੇ ਹੀ ਸਮਾਜ ਸੇਵਾ ਕੀਤੀ ਜਾ ਸਕਦੀ ਹੈ। ਮੰਚ ਦੇ ਜੁਝਾਰੂ ਕਾਰਕੁੰਨ ਹਮੇਸ਼ਾ ਹੀ ਆਪਣੇ ਆਪ ਨੂੰ ਸਮਾਜ ਸੇਵਾ ਲਈ ਸਮਰਪਿਤ ਹੋ ਕੇ ਕੰਮ ਕਰਦੇ ਜਾ ਰਹੇ ਹਨ । ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ, ਰਛਪਾਲ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਰੇਨੂੰ ਰਾਣੀ, ਜ਼ੀਨਤ ਬੇਗਮ, ਜੋਤੀ ਰਾਣੀ,ਮੋਹਣ ਸ਼ਾਹੀ, ਰਾਜਵੰਤ ਸਿੰਘ ਤੂਰਾਂ, ਜਸਵਿੰਦਰ ਸਿੰਘ ਕੌੜੀ, ਅਸ਼ੋਕ ਕੁਮਾਰ, ਰੁਬੈਕਸੀ ਚਾਟਲੇ ਅਤੇ ਜਗਦੀਸ਼ ਕੁਮਾਰ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।

No comments:

Post a Comment