Tuesday, 26 October 2021
ਚਹੇੜੂ ਵਿਖੇ 9ਵੇਂ ਸ਼ਾਨਦਾਰ ਕਿ੍ਕੇਟ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਤੇ ਉੱਘੀਆਂ ਸਖਸ਼ੀਅਤਾਂ ਸਨਮਾਨਿਤ
ਜਲੰਧਰ (ਹਰੀਸ਼ ਭੰਡਾਰੀ)- ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਅਤੇ ਧੰਨ ਧੰਨ ਸਤਿਗੁਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਸੰਤ ਬਾਬਾ ਫੂਲ ਨਾਥ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ 9ਵਾੰ ਸ਼ਾਨਦਾਰ ਕਿ੍ਕੇਟ ਟੂਰਨਾਮੈਂਟ ਅਸਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਜਿੱਥੇ ਇਸ ਮੌਕੇ ਜੇਤੂ ਟੀਮਾਂ ਦਾ ਸਨਮਾਨ ਕੀਤਾ ਗਿਆ ਉੱਥੇ ਡੇਰਾ ਚਹੇੜੂ ਦੇ ਮੌਜੂਦਾ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਉੱਘੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਵੱਲੋਂ ਇਲਾਕੇ ਦੇ ਤਿੰਨ ਚੋਟੀ ਦੇ ਕਬੱਡੀ ਖਿਡਾਰੀਆਂ ਅਲੀ, ਗੁਰੀ ਤੇ ਦੀਪਕ ਨੂੰ ਵੀ ਵਿਸ਼ੇਸ਼ ਤੋਰ ਤੇ ਸਨਮਾਨਿਤ ਕਰਕੇ ਉਨਾਂ ਨੂੰ ਉਤਸ਼ਾਹਿਤ ਕੀਤਾ ਗਿਆ,ਜੋ ਕਿ ਇਸ ਕਿ੍ਕੇਟ ਟੂਰਨਾਮੈਂਟ ਦਾ ਖਾਸ ਆਕਰਸ਼ਨ ਰਿਹਾ। ਇਸ ਕਿ੍ਕੇਟ ਟੂਰਨਾਮੈਂਟ ਦਾ ਆਵਾਜ ਡੇਰਾ ਚਹੇੜੂ ਦੇ ਮੌਜੂਦਾ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਨੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਨਾਲ ਕੀਤਾ ਉਪਰੰਤ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਨੇ ਚਹੇੜੂ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਟੀ ਵੱਡੀ ਗਰਾਊਂਡ ਵਿਖੇ ਆਪੋ ਆਪਣੀ ਬੱਲੇਬਾਜੀ ਦੇ ਜੌਹਰ ਵਿਖਾਏ। ਇਸ ਟੂਰਨਾਮੈਂਟ ਪਹਿਲਾ ਨਗਦ 51000 ਦਾ ਇਨਾਮ ਰਾਜਾ ਸਾਹਿਬ ਕਲੱਬ ਨਵਾਂ ਸ਼ਹਿਰ ਦੀ ਟੀਮ ਦੇ ਹਿੱਸੇ ਆਇਆ ਅਤੇ ਪ੍ਰਬੰਧਕਾਂ ਵੱਲੋਂ ਜੇਤੂ ਟੀਮਾਂ ਦੇ ਹੋਰ ਖਿਡਾਰੀਆਂ ਨੂੰ ਵੀ ਵੱਡੇ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵੀ ਉਚੇਚੇ ਤੋਰ ਤੇ ਪੁੱਜੇ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ। ਇਸ ਟੂਰਨਾਮੈਂਟ ਮੌਕੇ ਉੱਘੇ ਸਮਾਜ ਸੇਵਕ ਨੇਕਾ ਹਰਦਾਸਪੁਰ ਨੂੰ ਸੰਤ ਮਹਾਰਾਜ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ, ਬਸਪਾ ਆਗੂ ਪਰਵੀਨ ਬੰਗਾ, ਡਾ. ਸੁਖਵਿੰਦਰ ਸੁੱਖੀ ਐਮ ਐਲ ਏ ਬੰਗਾ,ਜੈ ਵੀਰ ਸਿੰਘ ਬਰਾੜ, ਸੋਮ ਰਾਜ ਢੰਡਾ ਕੋਟ ਕਲਾਂ ਆਦਿ ਵੀ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੌਕੇ ਡੇਰਾ ਚਹੇੜੂ ਮੈਨੇਜਮੈਂਟ ਵੱਲੋਂ ਵਿਸ਼ੇਸ਼ ਲੰਗਰਾਂ ਦੇ ਪ੍ਬੰਧ ਕੀਤੇ ਗਏ ਤੇ ਆਈਆਂ ਹੋਈਆਂ ਸਾਰੀਆਂ ਹੀ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
Subscribe to:
Post Comments (Atom)
No comments:
Post a Comment