Saturday, 30 October 2021
ਡਾਕਟਰ ਅਨਵਰ ਖਾਨ ਨੂੰ ਬਣਾਇਆ ਸਰਕਲ ਰਾੜਾ ਸਾਹਿਬ ਦਾ ਪ੍ਰਧਾਨ- ਡਾ ਖੇੜਾ
ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਸਰਕਲ ਰਾੜਾ ਸਾਹਿਬ ਵਿਖੇ ਇਕ ਤਤਕਾਲ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਹਰਵਿੰਦਰ ਸਿੰਘ ਚੂੰਨੀ ਸੈਕਟਰੀ ਇੰਡੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਡਾਕਟਰ ਅਨਵਰ ਖਾਨ ਨੂੰ ਸਰਕਲ ਪ੍ਰਧਾਨ ਰਾੜਾ ਸਾਹਿਬ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਦੇ ਜ਼ਿਆਦਾਤਰ ਲੋਕ ਰਾਜਨੀਤਕ ਲੋਕਾਂ ਤੋਂ ਪਿੱਛੇ ਹਟ ਦੇ ਜਾ ਰਹੇ ਹਨ ਪਰ ਹੁਣ ਉਹ ਲੋਕ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਚੱਲਣਾ ਜ਼ਿਆਦਾ ਪਸੰਦ ਕਰਦੇ ਹਨ। ਲੋਕ ਧੜਾਧੜ ਮੰਚ ਨਾਲ ਜੁੜਦੇ ਜਾ ਰਹੇ ਹਨ ਕਿਉਂਕਿ ਇਥੇ ਉਨ੍ਹਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਦੀ ਜਾਣਕਾਰੀ ਹਾਸਲ ਹੁੰਦੀ ਹੈ। ਡਾਕਟਰ ਅਨਵਰ ਖਾਨ ਨੇ ਕਿਹਾ ਕਿ ਜ਼ੋ ਉਨ੍ਹਾਂ ਦੀ ਸੰਸਥਾ ਵੱਲੋਂ ਡਿਊਟੀ ਲਗਾਈ ਗਈ ਹੈ ਉਹ ਉਸ ਨੂੰ ਹਮੇਸ਼ਾ ਤਨਦੇਹੀ ਨਾਲ ਇਮਾਨਦਾਰੀ ਨਾਲ ਨਿਭਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ 06-11-2021 ਨੂੰਂ ਸਰਕਲ ਰਾੜਾ ਸਾਹਿਬ ਵਿਖੇ ਇਕ ਅਹਿਮ ਮੀਟਿੰਗ ਕੀਤੀ ਜਾਵੇਗੀ । ਜਿਸ ਵਿਚ ਸੰਸਥਾ ਦੇ ਮੈਂਬਰ ਅਤੇ ਅਹੁਦੇਦਾਰ ਪੂਰਨ ਤੌਰ ਤੇ ਆਪਣਾ ਯੋਗਦਾਨ ਪਾਉਣ ਗੇ,। ਅਸੀਂ ਜਲਦੀ ਹੀ ਪਿੰਡਾਂ ਵਿਚ ਸੰਸਥਾ ਦੀਆਂ ਮੀਟਿੰਗਾਂ ਕਰਵਾਉਣ ਲਈ ਸਲਾਹ ਮਸ਼ਵਰਾ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਹੋਰਨਾਂ ਤੋਂ ਇਲਾਵਾ ਰਵਿੰਦਰ ਪਾਲ ਸ਼ਰਮਾ, ਸੁਰਿੰਦਰ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ,ਮਸਤਾਨ ਸਿੰਘ, ਹਰਪ੍ਰੀਤ ਸਿੰਘ, ਮਨਵੀਰ ਸਿੰਘ,ਰਾਨੇਸ ਮਹੁੰਮਦ ਅਤੇ ਰੁਪਿੰਦਰ ਕੌਰ ਖੇੜਾ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Subscribe to:
Post Comments (Atom)
No comments:
Post a Comment