ਸੇਵਾ ਦਲ ਦਾ ਮੁੱਖ ਮਕਸਦ ਲੋਕ ਸੇਵਾ- ਸੁਰਿੰਦਰ ਸਿੰਘ ਕੈਰੋਂ
ਜਲੰਧਰ (ਖ਼ਬਰਸਾਰ ਪੰਜਾਬ)- ਪਿਛਲੇ ਕਈ ਸਾਂਲਾ ਤੋਂ ਲੋ੍ੜਵੰਦ ਲੋਕਾਂ ਦੀ ਸੇਵਾ ਵਿੱਚ ਰਹਿਣ ਵਾਲੀ ਸੰਸਥਾ ਸੇਵਾ ਦਲ ਸਮਾਜ ਭਲਾਈ ਸਗੰਠਨ ਗੁਰੂ ਨਾਨਕ ਮਾਰਕੀਟ ਲੰਮਾਂ ਪਿੰਡ ਨੇ ਅੱਜ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਦੀ ਅਗਵਾਹੀ ਵਿੱਚ ਲੋ੍ੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਮੁਹੱਈਆਂ ਕਰਵਾਇਆ। ਇਸ ਮੌਕੇ ਸ. ਕੈਰੋਂ ਨੇ ਕਿਹਾ ਕਿ ਇਸ ਸੇਵਾ ਦਲ ਦੀ ਸ਼ੁਰੂਆਤ 6 ਸਾਲ ਪਹਿਲਾ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਅਤੇ ਸਮੂਹ ਮੈਂਬਰਾਂ ਨੇ ਪ੍ਰੱਣ ਲਿਆ ਸੀ। ਕਿ ਇਸ ਸੰਸਥਾ ਵਲੋਂ ਹਰ ਮਹੀਨੇ ਲੋ੍ੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦਿਤਾ ਜਾਵੇਗਾ ਜੋ ਕਿ ਲਾਗਾਤਾਰ ਜਾਰੀ ਹੈ। ਉਨ੍ਹਾਂ ਦਸਿਆ ਕਿ ਰਾਸ਼ਨ ਵੰਡਣ ਤੋਂ ਇਲਾਵਾ ਸਕੂਲੀ ਬਚਿਆਂ ਨੂੰ ਸਟੇਸ਼ਨਰੀ, ਗਰੀਬ ਲੋ੍ੜਵੰਦ ਲੜਕੀਆਂ ਦੇ ਵਿਆਹ ਕਾਰਜ਼ ਵਿੱਚ ਯੋਗਦਾਨ ਅਤੇ ਮੈਡੀਕਲ ਸਹੂਲਤ ਵੀ ਲੋਕਾਂ ਨੂੰ ਪ੍ਰਦਾਨ ਕਰਵਾਈ ਜਾਂਦੀ ਹੈ। ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਬਾਬਾ ਵਿਸ਼ਵਕਰਮਾਂ ਜੀ ਦੇ ਦਿਵਸ ਵਾਲੇ ਦਿਨ 5 ਨਵੰਬਰ ਨੂੰ ਇੱਕ ਲੋ੍ੜਵੰਦ ਲੜਕੀ ਨੂੰ ਟਰਾਈ ਸਾਇਕਲ ਵੀ ਭੇਟ ਕੀਤੀ ਜਾਵੇਗੀ। ਅੱਜ ਰਾਸ਼ਨ ਵੰਡਣ ਸਮੇਂ ਸੁਰਿੰਦਰ ਸਿੰਘ ਕੈਰੋਂ, ਲਖਵਿੰਦਰ ਸਿੰਘ, ਪ੍ਰਵੀਨ ਕੁਮਾਰ, ਲਲਿਤ ਲਵਲੀ, ਦਲਜੀਤ ਸਿੰਘ ਅਰੌੜਾ, ਰਾਜ ਰਾਣੀ, ਸੁਖਵਿੰਦਰ ਸਿੰਘ ਸੋਨੂੰ, ਜਸਵਿੰਦਰ ਬਿੱਟੂ, ਮਨਜੋਤ ਸਿੰਘ ਖਰਬੰਦਾ, ਹਰਜੋਤ ਸਿੰਘ ਖਰਬੰਦਾ, ਹਰਜੀਤ ਸਿੰਘ ਟੋਨੀ ਅਤੇ ਹੋਰ ਹਾਜ਼ਰ ਸਨ।
No comments:
Post a Comment