ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਯਾਦ ਵਿੱਚ ਕੀਤੀ ਗਈ ਅਰਦਾਸ ਬੇਨਤੀ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਗੁਰਦੁਆਰਾ ਕੌਂਚ ਬੇਲੀ ਬਹਿਰਾਲ (ਪਾਂਉਟਾ ਸਾਹਿਬ) ਵਿਖੇ ਲੰਮਾਂ ਸਮਾਂ ਪਹਿਲਾ ਯਮੁੱਨਾਂ ਨਦੀ ਵਿੱਚ ਆਏ ਹ੍ਹੜ ਦੌਰਾਨ ਵਿੱਛੜ ਗਏ, ਬਾਬਾ ਹਰਨਾਮ ਸਿੰਘ ਅਤੇ ਅਨੇਕਾਂ ਸਿੰਘਾਂ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਮੌਕੇ ਲਖੀਮਪੁਰ ਖੀਰੀ ਵਿਖੇ ਕਿਸਾਨ ਅੰਦੌਲਨ ਦੌਰਾਨ ਹੋਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ। ਇਹ ਸਮਾਗਮ ਸੰਤ ਬਾਬਾ ਹਰਜਿੰਦਰ ਸਿੰਘ ਦੀ ਅਗਵਾਹੀ ਅਤੇ ਸੰਤ ਰਣਜੀਤ ਸਿੰਘ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਪਰਮਜੀਤ ਸਿੰਘ ਹਜ਼ੂਰੀ ਰਾਗੀ ਗੁ.ਸ਼੍ਰੀ ਪਾਉਟਾ ਸਾਹਿਬ ਜੀ ਨੇ ਸੰਗਤਾਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਪਾਉਟਾ ਸਾਹਿਬ ਦੇ ਸਮੁੱਚੀ ਇਲਾਕੇ ਦੀ ਸੰਗਤ ਤੋਂ ਇਲਾਵਾ ਬਹਾਦੁਰਪੁਰ, ਖਿਜ਼ਰਾਬਾਦ, ਹਰਿਆਣਾ ਦੀਆਂ ਸੰਗਤਾਂ ਨੇ ਸਮਾਗਮ ਦੌਰਾਨ ਗੁਰੂ ਘਰ ਹਾਜ਼ਰੀ ਭਰੀ। ਸਮਾਗਮ ਦੇ ਅਖੀਰ ਵਿੱਚ ਸੰਤ ਬਾਬਾ ਹਰਜਿੰਦਰ ਸਿੰਘ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਗਤਾਂ ਨੂੰ ਕਿਸਾਨ ਭਰਾਵਾਂ ਦਾ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ। ਇਹ ਜਾਣਕਾਰੀ ਉਘੇ ਪੰਥਕ ਬੁਲਾਰੇ ਭਾਈ ਭਗਵਾਨ ਸਿੰਘ ਜੌਹਲ ਵਲੋਂ ਪ੍ਰੈਸ ਨੂੰ ਦਿਤੀ ਗਈ।
No comments:
Post a Comment