Wednesday, 6 October 2021

ਮਿਲਾਵਟ ਖੋਰਾ ਨੂੰ ਨੱਥ ਪਾਉਣ ਲਈ ਕੀਤੀ ਗਈ ਵਿਸ਼ੇਸ਼ ਮੀਟਿੰਗ- ਡਾਕਟਰ ਖੇੜਾ


ਚੰਡੀਗੜ, (ਪ੍ਰੀਤਮ ਲੁਧਿਆਣਵੀ), ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਮੋਹਾਲੀ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ ਅਤੇ ਰੇਨੂੰ ਰਿਸ਼ੀ ਗੋਤਮ ਚੇਅਰਪਰਸਨ ਇਸਤਰੀ ਵਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ 

ਸਨ।ਇਸ ਮੌਕੇ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿਨ੍ਹਾਂ ਵਿੱਚ ਸੰਜੂ ਅਤੇ ਦੀਪਕ ਨੂੰ ਂਸ਼ਨਾਖ਼ਤੀ ਕਾਰਡ ਦੇ ਕੇ ਸਨਮਾਨਿਤ ਕੀਤਾ।  ਇਸ ਮੌਕੇ ਸੰਸਥਾ ਨਾਲ ਕੁਝ ਨਵੇਂ ਚੇਹਰੇ ਵੀ ਐਂਟੀ ਕਰਾਇਮ ਸੈਲ ਵਿੱਚ ਜੋੜੇ ਗਏ ਜਿਨ੍ਹਾਂ ਨੂੰ ਜਲਦੀ ਹੀ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦਿੱਤੇ ਜਾਣ ਗੇ ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਅੰਦਰ ਤਿਉਹਾਰਾਂ ਦੇ ਦਿਨ ਚਾਲੂ ਹੋਣ ਵਾਲੇ ਹਨ। ਸਮਾਜ ਦੇ ਦੁਸ਼ਮਣ ਆਪਣੇ ਚੰਦ ਰੁਪਈਆਂ ਦੀ ਖਾਤਰ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲਈ ਹਰ ਹੱਥਕੰਡਾ ਅਪਨਾਉਣ ਲਈ ਤੱਤਪਰ ਹਨ ਪ੍ਰੰਤੂ ਮਨੁੱਖੀ ਅਧਿਕਾਰ ਮੰਚ ਮਿਲਾਵਟ ਖੋਰੀ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਹਰ ਜ਼ਿਲ੍ਹੇ ਵਿੱਚ ਆਪਣੇ ਮੈਂਬਰ ਅਤੇ ਅਹੁਦੇਦਾਰਾਂ ਨੂੰ ਸੁਚੇਤ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਕਰਨਗੇ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਹਰਨੇਕ ਸਿੰਘ ਸੇਖੋਂ, ਮਨਪ੍ਰੀਤ ਸਿੰਘ ਸੱਗੂ, ਪਰਮਪਾਲ ਸਿੰਘ, ਰਵਿੰਦਰ ਕੁਮਾਰ , ਕੁਲਦੀਪ ਸਿੰਘ,ਕਰਨੈਲ ਸਿੰਘ, ਹਰਪ੍ਰੀਤ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

No comments:

Post a Comment