Wednesday, 6 October 2021

ਦੋ ਕਿਲੋ ਡੋਡੇ ਅਤੇ 100 ਗ੍ਰਾਮ ਅਫ਼ੀਮ ਸਮੇਤ ਨੋਜਵਾਨ ਕਾਬੂ


ਜਲੰਧਰ (ਅਮਰਜੀਤ ਸਿੰਘ)- ਸਰਕਲ ਪਤਾਰਾ ਦੇ ਪਿੰਡ ਨੌਲੀ ਵਿਖੇ ਥਾਣਾ ਪਤਾਰਾ ਦੇ ਮੁਲਾਜ਼ਮਾਂ ਵਲੋਂ ਕੀਤੀ ਨਾਕਾਬੰਦੀ ਦੌਰਾਨ ਇੱਕ ਨੋਜਵਾਨ ਨੂੰ 100 ਗ੍ਰਾਮ ਅਫੀਮ ਅਤੇ 2 ਕਿਲ੍ਹੋ ਡੋਡਿਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਥਾਣਾ ਮੁੱਖੀ ਰਛਪਾਲ ਸਿੰਘ ਨੇ ਦਸਿਆ ਕਿ ਐਸ.ਆਈ ਜੋਗਿੰਦਰ ਸਿੰਘ ਨੇ ਮੁਲਾਜ਼ਮਾਂ ਸਮੇਤ ਪਿੰਡ ਨੌਲੀ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ ਕਿ ਇੱਕ ਨੋਜਵਾਨ ਸਪਲੈਂਡਰ ਮੋਟਰਸਾਇਕਲ ਨੰਬਰ ਪੀਬੀ08-ਸੀਟੀ-1748 ਤੇ ਨਾਕੇ ਦੋਰਾਨ ਖੜੇ ਮੁਲਾਜ਼ਮਾਂ ਦੇਖ ਕੇ ਪਿੱਛੇ ਦੀ ਤਰਫ ਭੱਜਣ ਲੱਗਾ ਅਤੇ ਉਸਨੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਸਾਇਡ ਤੇ ਸੁੱਟ ਦਿਤਾ। ਥਾਣਾ ਮੁੱਖੀ ਨੇ ਦਸਿਆ ਉਸ ਨੋਜਵਾਨ ਨੂੰ ਮੁਲਾਜ਼ਮਾਂ ਨੇ ਕਾਬੂ ਕਰ ਲਿਆ ਅਤੇ ਜਦ ਸੁਟਿਆ ਲਿਫਾਫਾ ਖੋਲ ਕੇ ਦਖਿਆ ਤਾਂ ਉਸ ਵਿਚੋਂ 2 ਕਿਲੋ ਡੋਡੇ ਅਤੇ 100 ਗ੍ਰਾਮ ਅਫੀਮ ਬਰਾਮਦ ਹੋਈ। ਉਨ੍ਹਾਂ ਕਿਹਾ ਕਾਬੂ ਕੀਤੇ ਨੋਜਵਾਨ ਦੀ ਪਹਿਚਾਣ ਮਨਬੀਰ ਸਿੰਘ ਮੰਨਾਂ (ਕਾਲਾ) ਪੁੱਤਰ ਜਗਤਾਰ ਸਿੰਘ ਪਿੰਡ ਖਿੱਚੀਪੁਰ ਜਲੰਧਰ ਵਜੋਂ ਹੋਈ ਹੈ ਜਿਸਦੇ ਖਿਲਾਫ ਥਾਣਾ ਪਤਾਰਾ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਹੋਰ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 



No comments:

Post a Comment