Wednesday, 27 October 2021

ਕਿਸਾਨਾਂ ਦੀ ਖੁਸ਼ਹਾਲੀ ਸਾਡਾ ਮੁੱਖ ਮਕਸਦ- ਪ੍ਰਧਾਨ ਭਾਰਤ ਇੰਦੂ ਕਪੂਰ


ਟੈਫੇ ਕੰਪਨੀ ਨੇ ਜਲੰਧਰ ਸ਼ੋ-ਰੂਮ ਵਿੱਚ ਕਰਵਾਇਆ ਡਲਿਵਰੀ ਸਮਾਗਮ
ਜਲੰਧਰ (ਦਲਵੀਰ ਸਿੰਘ)- ਪਿਛਲੇ ਕਰੀਬ 60 ਸਾਂਲਾ ਤੋਂ ਕਿਸਾਨ ਭਰਾਵਾਂ ਲਈ ਮੈਸੀ ਟਰੈਕਟਰ ਬਣਾ ਕੇ ਟੈਫੇ ਕੰਪਨੀ ਨੇ ਕਿਸਾਨ ਭਰਾਵਾਂ ਨੂੰ ਹਮੇਸ਼ਾਂ ਖੁਸ਼ਹਾਲ ਦੇਖਣ ਦੀ ਪਹਿਲ ਕੀਤੀ ਹੈ ਅਤੇ ਕਿਸਾਨਾਂ ਦੀ ਖੁਸ਼ਹਾਲੀ ਹੀ ਸਾਡਾ ਮਮੁੱਖ ਮਕਸਦ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟੈਫੇ ਕੰਪਨੀ ਦੇ ਪ੍ਰਧਾਨ ਭਾਰਤ ਇੰਦੂ ਕਪੂਰ ਨੇ ਜਲੰਧਰ ਵਿੱਚ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਮੈਸੀ ਟਰੈਕਟਰ ਦੇ ਨਵੇਂ ਮਾਡਲਾਂ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਖਾਸ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਜੋ ਕਿਸਾਨ ਭਰਾ ਘੱਟ ਖਰਚੇ ਤੇ ਖੇਤੀ ਬਾੜੀ ਰਾਹੀ ਡੀਲਜ਼ ਦੀ ਬੱਚਤ ਕਰ ਸਕਣ। ਪੰਜਾਬ ਦੀ ਜਲੰਧਰ ਡੀਲਰਸ਼ਿੱਪ ਗਲੋਬ ਟਰੈਕਟਰ ਕੰਪਨੀ ਵਲੋਂ 21 ਕਿਸਾਨਾਂ ਨੂੰ ਜਿਥੇ ਨਵੇਂ ਟਰੈਕਟਰ ਭੇਟ ਕੀਤੇ ਉਥੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਚਾਬੀਆਂ ਸੋਪੀਆਂ। ਜਲੰਧਰ ਗਲੋਬ ਟਰੈਕਟਰ ਸ਼ੋ-ਰੂਮ ਵਿੱਚ ਪੁੱਜਣ ਤੇ ਪ੍ਰਧਾਨ ਸ਼੍ਰੀ ਭਾਰਤ ਇੰਦੂ ਕਪੂਰ ਅਤੇ ਇਕਬਾਲ ਸਿੰਘ ਸਾਹੀ ਸੀਨੀਅਰ ਡੀ.ਜੀ. ਐਮ ਪੰਜਾਬ ਦਾ ਵਿਵੇਕ ਉਹਰੀ ਅਤੇ ਸਾਥੀਆਂ ਵਲੋਂ ਨਿੱਘਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਬੁੱਕੇ ਅਤੇ ਸਿਰੇਪਾਉ ਵੀ ਭੇਟ ਕੀਤੇ। ਇਸ ਮੌਕੇ ਇਕਬਾਲ ਸਿੰਘ ਸਾਹੀ ਨੇ ਕਿਹਾ ਕਿਸਾਨਾਂ ਨਾਲ ਨੇੜਤਾ ਕਰਕੇ ਉਨ੍ਹਾਂ ਨੂੰ ਮੈਸੀ ਬਾਰੇ ਜਾਗਰੂਕ ਕਰਨਾਂ ਅਤੇ ਉਸਦੇ ਫਾਇਦਿਆਂ ਦਾ ਲਾਭ ਪਹੁਚਾਉਣਾਂ ਹੀ ਸਾਡਾ ਮੁੱਖ ਮਕਸਦ ਹੈ। ਕਿਸਾਨ ਭਰਾਵਾਂ ਨੂੰ ਮਗਿੰਆਈ ਜ਼ਿਆਦਾ ਹੋਣ ਕਰਕੇ ਬਹੁਤ ਮਾੜੇ ਹਲਾਤਾਂ ਵਿਚੋਂ ਗੁਜ਼ਰਨਾਂ ਪੈ ਰਿਹਾ ਹੈ। ਉਨ੍ਹਾਂ ਕਿਹਾ ਮੈਸੀ ਟਰੈਕਟਰ ਤੇ ਜੋ ਕਿਸਾਨ ਭਰਾਵਾਂ ਦਾ ਵਿਸ਼ਵਾਸ਼ ਹੈ। ਉਹ ਉਨ੍ਹਾਂ ਦੇ ਪਿਆਰ ਦਾ 60 ਸਾਂਲਾ ਤੋਂ ਮਿਲਿਆ ਸਬੂਤ ਹੈ। ਸਮਾਗਮ ਦੇ ਅਖੀਰ ਵਿੱਚ ਵਰੁੱਨ ਟੰਡਨ ਜੀਐੱਮ ਗਲੋਬ ਟਰੈਕਟਰ ਵਲੋਂ ਸਾਰੇ ਕਿਸਾਨ ਭਰਾਵਾਂ ਅਤੇ ਸਟਾਫ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਵਿੱਕੀ ਭਾਰਦਵਾਜ਼, ਸੰਦੀਪ ਧਵਨ, ਬਾਬੂ ਚੇਰੀਅਨ, ਸੰਦੀਪ ਸਿੰਘ, ਸ਼ੇਰ ਸਿੰਘ, ਰੋਸ਼ਨ ਲਾਲ, ਕੀਮਤੀ ਲਾਲ, ਸੰਦੀਪ, ਦਲਵੀਰ ਕਾਲੋਈਆਂ, ਹਰਮੇਸ਼, ਸੋਡੀ, ਪ੍ਰਵੀਨ, ਅਜੀਤ, ਮਨਵੀਰ, ਮਹੇਸ਼, ਅਰੁੱਨ, ਨੇਹਾ, ਗੋਰੀ, ਗੁਰਪ੍ਰੀਤ ਸਿੰਘ ਤੇ ਹੋਰ ਕੰਪਨੀ ਦੇ ਵਰਕਰ ਹਾਜ਼ਰ ਸਨ।   

No comments:

Post a Comment