ਸੈਕਟਰ 46 ਚੰਡੀਗੜ ਵਿਖੇ 43ਵੀਂ ਮਾਸਟਰ ਅਥਲੈਟਿਕਸ ਮੀਟ ਕਰਵਾਈ ਗਈ। ਜਿਸ ਵਿੱਚ ਚੰਡੀਗੜ ਪੰਜਾਬ ਅਤੇ ਹਰਿਆਣਾ ਦੇ 30+ ਉਮਰ ਦੇ ਮਾਸਟਰ ਐਥਲੀਟਾਂ ਨੇ ਹਿੱਸਾ ਲਿਆ। ਇਸ ਵਿੱਚ ਪਿੰਡ ਜੰਡੌਰ ਦੇ ਨਿਵਾਸੀ ਜਤਿੰਦਰ ਸਿੰਘ ਪੁੱਤਰ ਸ. ਹਰੀ ਸਿੰਘ ਨੇ 45+ ਗਰੁੱਪ ਵਿੱਚ ਹਿੱਸਾ ਲਿਆ ਅਤੇ 200 ਮੀਟਰ ਦੌੜ ਚੋਂ ਬਰਾਂਜ ਮੈਡਲ ਪ੍ਰਾਪਤ ਕਰਕੇ ਆਪਣੇ ਨਗਰ ਅਤੇ ਦਸੂਹਾ ਨਿਵਾਸੀਆਂ ਦਾ ਮਾਣ ਵਧਾਇਆ। ਜਤਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕੇ ਉਹ ਆਪਣੀ ਖੇਡ ਰੁਚੀ ਨੂੰ ਜਾਰੀ ਰੱਖਣਗੇ ਅਤੇ ਅਗਲੀ ਮਾਸਟਰ ਅਥਲੈਟਿਕਸ ਚ ਹਿੱਸਾ ਲੈਣ ਵਾਸਤੇ ਤਿਆਰੀ ਕਰ ਰਹੇ ਹਨ।
No comments:
Post a Comment