ਜਲੰਧਰ : (ਹਰਭਜਨ ਵਿਰਦੀ)- ਜਲੰਧਰ ਵਿਖੇ ਅੱਜ ਬਿਰਦੀ ਜਠੇਰਿਆਂ ਦਾ ਮੇਲਾ ਜਠੇਰਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਪੂਰਵਕ ਮਨਾਇਆ ਗਿਆ ।ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਪ੍ਰੈੱਸ ਸਕੱਤਰ ਦਇਆ ਰਾਮ ਬਿਰਦੀ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਤੇ ਅੰਮ੍ਰਿਤਬਾਣੀ ਦੇ ਪਾਵਨ ਜਾਪ ਕੀਤੇ ਗਏ ।ਇਸ ਉਪਰੰਤ ਧਾਰਮਿਕ ਤੇ ਮਿਸ਼ਨਰੀ ਗਾਇਕਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਅਤੇ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਦੇ ਮਿਸ਼ਨ ਤੇ ਚੱਲਣ ਦਾ ਸੰਦੇਸ਼ ਦਿੱਤਾ। ਉਪਰੰਤ ਸੰਤ ਸੁਰਿੰਦਰ ਦਾਸ ਬਾਵਾ ਧਰਮ ਪ੍ਰਚਾਰ ਅਸਥਾਨ ਕਾਨਪੁਰ ਵਾਲਿਆਂ ਵੱਲੋਂ ਪ੍ਰਵਚਨ ਕਰਦੇ ਹੋਏ ਬਰਾਬਰਤਾ ਸਮਾਨਤਾ ਸੁਤੰਤਰਤਾ ਭਾਈਚਾਰਾ ਨਿਰਮਾਣ ਕਰਨ ਦਾ ਸੰਦੇਸ਼ ਦਿੱਤਾ ਅਤੇ ਸ੍ਰੀ ਰਵਿਦਾਸ ਜੀ ਦੀ ਪਾਵਨ ਬਾਣੀ ਦਾ ਸਿਮਰਨ ਕਰਨ ਦਾ ਸੰਦੇਸ਼ ਵੀ ਦਿੱਤਾ। ਉਪਰੰਤ ਸੰਤ ਸੂਰਜ ਪ੍ਰਕਾਸ਼ ਚੰਡੀਗਡ਼੍ਹ, ਸੰਤ ਬੀਬੀ ਕ੍ਰਿਸ਼ਨਾ ਦੇਵੀ ਬੋਪਾਰਾਏ, ਬਾਬਾ ਸੁਖਦੇਵ ਸੁੱਖੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਯੂਥ ਫੈਡਰੇਸ਼ਨ ਬੱਲਾਂ ਵਲੋਂ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਗੁਰਦਿਆਲ ਵਿਰਦੀ, ਸਕੱਤਰ ਦਇਆ ਰਾਮ ਵਿਰਦੀ, ਧਰਮਪਾਲ ਕੈਸ਼ੀਅਰ, ਅਮੀਰ ਚੰਦ, ਜੁਆਇੰਟ ਸੈਕਟਰੀ ਬਲਜੀਤ ਬਿਰਦੀ, ਚੇਅਰਮੈਨ ਸਟੇਜ ਸਕੱਤਰ ਸੁਰਿੰਦਰ ਵਿਰਦੀ ਆਦਿ ਵਲੋਂ ਸਾਂਝੇ ਤੌਰ ਤੇ ਆਏ ਹੋਏ ਸੰਤ ਮਹਾਂਪੁਰਸ਼ਾਂ ਤੇ ਗਾਇਕ ਕਲਾਕਾਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਮੁੱਖ ਮਹਿਮਾਨ ਸੁਰਿੰਦਰ ਵਿਰਦੀ ਰਾਏਪੁਰ ਰਸੂਲਪੁਰ ਤੇ ਪੱਤਰਕਾਰ ਸੰਦੀਪ ਵਿਰਦੀ, ਪੱਤਰਕਾਰ ਜਸਵਿੰਦਰ ਬੱਲ, ਪੱਤਰਕਾਰ ਹਰਭਜਨ ਵਿਰਦੀ, ਪੱਤਰਕਾਰ ਰਮੇਸ਼ ਬੰਗੜ, ਪੱਤਰਕਾਰ ਦਿਲਬਾਗ ਸੱਲ੍ਹਣ ਸਾਂਝੇ ਤੌਰ ਤੇ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ।
ਪ੍ਰਬੰਧਕ ਕਮੇਟੀ ਦੇ ਪ੍ਰੈੱਸ ਸਕੱਤਰ ਦਇਆ ਰਾਮ ਵਿਰਦੀ ਵੱਲੋਂ ਆਏ ਹੋਏ ਸੰਤ ਮਹਾਂਪੁਰਸ਼ਾਂ ਅਤੇ ਮੇਲੇ ਵਿਚ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਰਿੰਦਰ ਵਿਰਦੀ ਵੱਲੋਂ ਨਿਭਾਈ ਗਈ। ਇਸ ਮੌਕੇ ਤੇ ਕਿਸ਼ੋਰੀ ਲਾਲ ਵਿਰਦੀ ਸੱਤਪਾਲ ਵਿਰਦੀ ਸੁਭਾਸ਼ ਵਿਰਦੀ ਹੈਪੀ ਵਿਰਦੀ ਅਮਰ ਬੱਲ ਐੱਮ.ਡੀ ਮੰਗਾਂ ਸਾਬਕਾ ਸਰਪੰਚ ਕਾਨਪੁਰ, ਰਣਜੀਤ ਸਾਬੀ ਮੰਨਣ ਆਦਿ ਹਾਜ਼ਰ ਸਨ। ਇਸ ਮੌਕੇ ਤੇ ਸੰਗਤਾਂ ਨੂੰ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ ।
No comments:
Post a Comment