Friday, 1 October 2021

ਮੰਚ ਨੇ ਜ਼ਿਲ੍ਹਾ ਰੋਪੜ ਵਿੱਚ ਕੀਤੀਆ ਨਵੀਆਂ ਨਿਯੁਕਤੀਆਂ- ਡਾਕਟਰ ਖੇੜਾ।

ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਰਵਿਦਾਸ ਗੁਰਦੁਆਰਾ ਸਾਹਿਬ ਰੋਪੜ ਵਿਖੇ ਚੇਅਰਪਰਸਨ ਇਸਤਰੀ ਵਿੰਗ ਮਨਜੀਤ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ, ਫੌਜਾ ਸਿੰਘ ਧਨੌਰੀ ਪੰਜਾਬ ਪ੍ਰਧਾਨ, ਦਰਸ਼ਨ ਸਿੰਘ ਸੰਧੂ ਸੈਕਟਰੀ ਪੰਜਾਬ, ਅਤੇ ਜਸਪ੍ਰੀਤ ਕੌਰ ਚੀਫ਼ ਅਡਵਾਈਜ਼ਰ ਇਸਤਰੀ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਹਰਚਰਨ ਕੌਰ ਪ੍ਰਧਾਨ ਇਸਤਰੀ ਵਿੰਗ ਮੋਰਿੰਡਾ, ਮਨਮੋਹਨ ਕੌਰ ਨੂੰ ਚੇਅਰਪਰਸਨ ਇਸਤਰੀ ਵਿੰਗ ਮੋਰਿੰਡਾ, ਸਿਮਰਨਜੀਤ ਕੌਰ ਉਪ ਪ੍ਰਧਾਨ ਇਸਤਰੀ ਵਿੰਗ ਮੋਰਿੰਡਾ, ਕਮਲਜੀਤ ਕੌਰ ਨੂੰ ਉਪ ਚੇਅਰਪਰਸਨ ਇਸਤਰੀ ਵਿੰਗ ਬਲਾਕ ਮੋਰਿੰਡਾ, ਜਸਵੀਰ ਕੌਰ ਉਪ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਰੋਪੜ, ਰਵੀਨਾ ਉਪ ਚੇਅਰਪਰਸਨ ਇਸਤਰੀ ਵਿੰਗ ਬਲਾਕ ਰੋਪੜ,ਨਦੀਮ , ਲਖਵਿੰਦਰ ਕੌਰ ਅਤੇ ਬਹਾਜੂਦੀਨ ਨੂੰ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਦੀ ਅਤਿਅੰਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚੌਂ ਨਸ਼ਾ ਖੋਰੀ, ਰਿਸ਼ਵਤਖੋਰੀ, ਜਮਾਂਖੋਰੀ, ਅਤੇ ਧੀਆਂ ਨੂੰ ਦਾਜ ਦਹੇਜ ਵਰਗੀਆਂ ਲਾਹਨਤਾਂ ਤੋਂ ਸਮਾਜ ਨੂੰ ਬਚਾਉਣ ਲਈ ਜਾਗਰੂਕ ਹੋਣ ਦੀ ਜ਼ਰੂਰਤ ਹੈ। ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਸੈਣੀ ਪ੍ਰਧਾਨ ਯੂਥ ਵਿੰਗ, ਜਥੇਦਾਰ ਭਾਗ ਸਿੰਘ, ਲਿਆਕਤ ਅਲੀ, ਗੁਰਸ਼ਰਨਜੀਤ ਸਿੰਘ, ਸੂਰਜ਼ ਸਿੰਘ, ਜਸਵੰਤ ਸਿੰਘ, ਐਮ ਪ੍ਰਕਾਸ਼ ਸਿੰਘ, ਹਰਜੀਤ ਸਿੰਘ, ਗੁਰਮਤਿ ਕੌਰ, ਗੀਤਾਂ ਰਾਣੀ ਪਰਵਿੰਦਰ ਕੌਰ, ਨਵਜੋਤ ਸਿੰਘ, ਕਮਲਜੀਤ ਸਿੰਘ ਅਤੇ ਮਨਿੰਦਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

No comments:

Post a Comment