Monday, 4 October 2021
ਪਰਵੀਨ ਕੌਰ ਮਾਲਵਾ ਬਣੀ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਪ੍ਰਧਾਨ -ਡਾਕਟਰ ਖੇੜਾ
ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੁਕਤਸਰ ਸਾਹਿਬ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਕਰਵਾਈ ਗਈ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਮੀਟਿੰਗ ਵਿੱਚ ਅਲੱਗ ਅਲੱਗ ਥਾਵਾਂ ਤੋਂ ਮੈਂਬਰ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪਰਵੀਨ ਕੌਰ ਮਾਲਵਾ ਨੂੰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਅਮਨਦੀਪ ਕੌਰ ਨੂੰ ਚੇਅਰਪਰਸਨ ਇਸਤਰੀ ਵਿੰਗ ਮਾਲਵਾ ਜੋਨ, ਪਰਮਜੀਤ ਸਿੰਘ ਰਾਜਾ ਚੇਅਰਮੈਨ ਮਾਲਵਾ ਜੋਨ,ਪਵਨ ਕੁਮਾਰ, ਸ਼ਮਿੰਦਰ ਸਿੰਘ, ਡਾਕਟਰ ਵੀਰਾਂ,ਪ੍ਰਿਆ ਕੁਮਾਰੀ, ਲਖਵਿੰਦਰ ਸਿੰਘ, ਸੁਖਦੀਪ ਕੌਰ, ਪਰਮਜੀਤ ਕੌਰ ਅਤੇ ਕੁਲਵੰਤ ਸਿੰਘ ਨੂੰ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਰਿਸ਼ਵਤਖੋਰੀ ਦਾ ਵੱਧਣਾ ,ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਹੋਣਾ ਅਤੇ ਸਮਾਜਿਕ ਕੁਰੀਤੀਆਂ ਦਾ ਵੱਧਣਾ ਸਿਰਫ਼ ਤੇ ਸਿਰਫ਼ ਸਾਡੀ ਅਗਿਆਨਤਾ ਦਾ ਸਬੂਤ ਹੈ। ਅਸੀਂ ਆਪਣੇ ਜੀਵਨ ਵਿੱਚ ਦੁਖ ਵੀ ਜ਼ਿਆਦਾ ਇਸੇ ਕਰਕੇ ਝੱਲਦੇ ਜਾ ਰਹੇ ਹਾਂ। ਕਿਉਂਕਿ ਸਾਨੂੰ ਸਾਡੇ ਹੱਕਾਂ ਦੀ ਪੂਰੀ ਜਾਣਕਾਰੀ ਨਹੀਂ ਹੈ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ,ਬਲਕਰਨ ਸਿੰਘ, ਬਲਜਿੰਦਰ ਸਿੰਘ, ਮੰਗਾਂ ਸਿੰਘ, ਜਸਦੀਪ ਸਿੰਘ ਅਤੇ ਸੁਰਜੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Subscribe to:
Post Comments (Atom)

No comments:
Post a Comment