Friday, 8 October 2021

ਮੰਚ ਦੇ ਕੌਮੀ ਸਰਪ੍ਰਸਤ ਡਾ ਰਾਮ ਜੀ ਲਾਲ ਨਾਲ ਕੀਤੀ ਵਿਸ਼ੇਸ਼ ਮੀਟਿੰਗ-ਡਾਕਟਰ ਖੇੜਾ


ਜਲੰਧਰ (ਖ਼ਬਰਸਾਰ ਪੰਜਾਬ ਬਿਊਰੋ)- ਮਨੁੱਖੀ ਅਧਿਕਾਰ ਮੰਚ ਦੀ ਟੀਮ ਵੱਲੋਂ ਕੌਮੀ ਸਰਪ੍ਰਸਤ ਡਾ ਰਾਮ ਜੀ ਲਾਲ ਨਾਲ ਗੁਰੂ ਨਾਨਕ ਰੈਸਟੋਰੈਂਟ ਨਵਾਂ ਸ਼ਹਿਰ ਵਿਖੇ ਕਲੰਡਰ, ਮੈਗਜ਼ੀਨ ਅਤੇ ਡਾਇਰੀ ਤੇ ਵਿਚਾਰ ਕਰਦਿਆਂ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾ ਰਾਮ ਜੀ ਲਾਲ, ਹੁਸਨ ਲਾਲ ਸੂੰਡ ਪਰਸਨਲ ਸੈਕਟਰੀ, ਹਰਵਿੰਦਰ ਸਿੰਘ ਸੈਕਟਰੀ ਇੰਡੀਆਂ, ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ, ਜਸਵਿੰਦਰ ਕੌਰ ਕੌਮੀ ਸਕੱਤਰ ਇਸਤਰੀ ਵਿੰਗ, ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ, ਕਿਰਨਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਅਮਲੋਹ ਅਤੇ ਬਲਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਸਮੇਂ ਸਾਲ 2022 ਦਾ ਕਲੰਡਰ ਛਾਪਣ ਲਈ ਵਿਚਾਰਾਂ ਕੀਤੀਆਂ ਗਈਆਂ । ਨਵੇਂ ਸਾਲ ਲਈ 30 ਹਜ਼ਾਰ ਕਲੰਡਰ ਛਾਪਿਆ ਜਾਵੇ ਗਾ । ਡਾਇਰੀ ਲਈ ਸਾਰੇ ਜ਼ਿਲ੍ਹਾ ਪ੍ਰਧਾਨਾਂ  ਨੂੰ ਅਤੇ ਸਟੇਟ ਅਤੇ ਨੈਸ਼ਨਲ ਪੱਧਰ ਦੇ ਅਹੁਦੇਦਾਰਾਂ ਨੂੰ ਵੀ ਜਲਦੀ ਤੋਂ ਜਲਦੀ ਆਪਣੀ ਰੈਅ ਐ ਭੇਜਣ ਲਈ ਵੀ ਕਿਹਾ ਗਿਆ ਹੈ। ਤਾਂ ਜ਼ੋ ਸਹੀ ਸਮੇਂ ਸਿਰ ਕਲੰਡਰ, ਮੈਗਜ਼ੀਨ ਅਤੇ ਡਾਇਰੀ ਨੂੰ ਛਪਵਾਇਆ ਜਾ ਸਕੇ । ਡਾਕਟਰ ਰਾਮ ਜੀ ਲਾਲ ਨੇ ਸਮੂਹ ਮੈਂਬਰ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਹਿੱਸਾ ਪਾਉਣ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਵਰਿੰਦਰ ਕੁਮਾਰ ਸ਼ਰਮਾ, ਪਰਮਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਅਮਰੀਕ ਸਿੰਘ ਪੁਆਰ ਆਦਿ ਨੇ ਵੀ ਮੀਟਿੰਗ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ।

No comments:

Post a Comment