Thursday, 28 October 2021

ਸਿਮਰਨ ਰੈਸਟੋਰੈਂਟ ਰਾਏਕੋਟ ਰੋਡ ਮੁੱਲਾਂਪੁਰ ਦਾ ਕੀਤਾ ਉਦਘਾਟਨ- ਡਾ. ਖੇੜਾ

ਜਲੰਧਰ (ਖ਼ਬਰਸਾਰ ਪੰਜਾਬ)- ਅੱਜ ਮੁੱਲਾਂਪੁਰ ਦਾਖਾ ਵਿਖੇ ਆਮ ਲੋਕਾਂ ਨੂੰ ਰਾਹਤ ਪਹੁੰਚਣ ਦੀ ਮਨਸਾ ਰੱਖਣ ਵਾਲੇ ਮਨੁੱਖੀ ਅਧਿਕਾਰ ਮੰਚ ਦੇ ਚੇਅਰਮੈਨ ਆਰ ਟੀ ਆਈ ਸੈਲ ਵਿਕਾਸ ਕੁਮਾਰ ਨੇ ਸਿਮਰਨ ਰੈਸਟੋਰੈਂਟ ਖੋਲ ਕੇ ਸਾਫ਼ ਸੁਥਰਾ ਅਤੇ ਤਾਜ਼ਾ ਭੋਜਨ ਦੇਣ ਲਈ ਹਮੇਸ਼ਾ ਤਤਪਰ ਰਹਿਣਗੇ।ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਆ ਕੇ ਅਸ਼ੀਰਵਾਦ ਦਿੱਤਾ। ਰੈਸਟੋਰੈਂਟ ਦਾ ਉਦਘਾਟਨ ਮੁਨੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਇਆਲੀ ਐਮ ਐਲ ਏ ਨੇ ਆਪਣੇ ਕਰ ਕਮਲਾ ਨਾਲ ਕੀਤਾ ‌। ਇਸ ਮੌਕੇ ਅਲੱਗ ਅਲੱਗ ਥਾਵਾਂ ਤੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਡਾਕਟਰ ਖੇੜਾ ਨੇ ਕਿਹਾ ਕਿ ਸਮਾਜ ਵਿਚ ਮਿਲਾਵਟ ਰਹਿਤ ਅਤੇ ਸਾਫ਼ ਸੁਥਰਾ ਸਾਮਾਨ ਲੈਣਾ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਸਾਫ਼ ਸੁਥਰਾ ਭੋਜਨ ਹੀ ਸੇਹਤ ਲਈ ਲਾਭਦਾਇਕ ਹੁੰਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਸਾਡੇ ਪਰਿਵਾਰ ਦਾ ਹਿੱਸਾ ਸਮਝਣਾ ਚਾਹੀਦਾ ਹੈ ਕਿਉਂਕਿ ਕਦੇ ਚੰਦ ਰੁਪਈਆਂ ਖ਼ਾਤਰ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਹੋਰਨਾਂ ਤੋਂ ਇਲਾਵਾ ਵਿਨੋਦ ਕਾਲੀਆਂ, ਮਨਪ੍ਰੀਤ ਕੌਰ,ਸਿਮਰਨ ਕੌਰ, ਕਰਨੈਲ ਸਿੰਘ, ਰੁਪਿੰਦਰ ਕੌਰ ਖੇੜਾ, ਹਰਦੇਵ ਸਿੰਘ ਧਾਲੀਵਾਲ, ਸਪਿਦਰ ਸਿੰਘ, ਹਰਕਿੰਦਰ ਸਿੰਘ ਇਆਲੀ, ਗੁਰਦੀਪ ਸਿੰਘ, ਰਾਜਿੰਦਰ ਪਾਲ ਸੈਣੀ, ਜੋਗਿੰਦਰ ਸਿੰਘ, ਰਾਜ਼ ਕੌਰ,ਲਵਕੀਰਤ ਸਿੰਘ, ਰਿੰਪੀ ਕੌਰ,ਸਵਰਨ ਸਿੰਘ, ਮਨਿੰਦਰ ਕੌਰ, ਸੁਖਦੇਵ ਸਿੰਘ , ਭੁਪਿੰਦਰ ਸਿੰਘ,ਗਰਜੰਟ ਸਿੰਘ ਅਤੇ ਜਤਿੰਦਰ ਸਿੰਘ ਆਦਿ ਨੇ ਵੀ ਇਸ ਸ਼ੁਭ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਵਧਾਈਆਂ ਦਿੱਤੀਆਂ।

No comments:

Post a Comment