Thursday, 14 October 2021

ਡਾਕਟਰ ਸਵਰਨ ਸਿੰਘ ਨੂੰ ਕੀਤਾ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ -ਡਾਕਟਰ ਖੇੜਾ


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਕਪੂਰਥਲਾ ਵੱਲੋਂ ਸਮਾਜ ਸੇਵਾ ਵਿਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨ ਸਰਟੀਫੀਕੇਟ, ਬਾਲ ਘੜੀ,ਸਨਮਾਨ ਚਿੰਨ੍ਹ ਅਤੇ ਮੰਚ ਦੇ ਮੈਡਲ ਦੇ ਕੇ ਸਨਮਾਨਿਤ ਕਰਦੇ ਆ ਰਹੇ ਹਨ । ਪ੍ਰੰਤੂ ਅੱਜ ਉਸ ਵਕਤ ਬੜੀ ਖੁਸ਼ੀ ਮਹਿਸੂਸ ਕਰਦੇ ਹੋਏ ਟੀਮ ਵੱਲੋਂ ਡਾਕਟਰ ਸਵਰਨ ਸਿੰਘ ਨੂੰ ਬਾਲ ਘੜੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਮੌਕੇ ਤੇ ਪਹੁੰਚੇ ਹੋਏ ਆਮ ਲੋਕਾਂ ਨੇ ਡਾਕਟਰ ਸਵਰਨ ਸਿੰਘ ਦੀ ਖੂਬ ਪ੍ਰਸੰਸਾ ਕੀਤੀ ਅਤੇ ਲੋਕਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਹ ਡਾਕਟਰ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਸਮਾਜ ਸੇਵਾ ਕਰਨ ਵਾਲੇ ਉਘੇ ਸਮਾਜ ਸੇਵਕ ਵੀ ਹਨ।ਜੋ ਇਨ੍ਹਾਂ ਨੂੰ ਮਨੁੱਖੀ ਅਧਿਕਾਰ ਮੰਚ ਸਨਮਾਨਿਤ ਕੀਤਾ ਗਿਆ ਹੈ ਇਹ ਹੁਣ ਤੋਂ ਬਹੁਤ ਅਰਸਾ ਪਹਿਲਾਂ ਹੋ ਜਾਣਾ ਚਾਹੀਦਾ ਸੀ । ਪਿੰਡ ਵਾਸੀਆਂ ਨੂੰ ਇਨ੍ਹਾਂ ਦੀ ਸਮਾਜ ਸੇਵਾ ਉਪਰ ਗਰਭ ਹੈ ਪਰਮਾਤਮਾ ਇਨ੍ਹਾਂ ਨੂੰ ਲੰਮੀ ਉਮਰ ਬਖਸ਼ੇ।ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਹੁਸਨ ਲਾਲ ਸੂੰਡ ਪਰਸਨਲ ਸੈਕਟਰੀ, ਗੁਰਮੇਲ ਸਿੰਘ ਸਰਪੰਚ ਤਲਵਾੜਾ, ਗੁਰਮੀਤ ਸਿੰਘ ਨਡਾਲਾ, ਗੁਰਪ੍ਰੀਤ ਸਿੰਘ ਰਾਮੂਵਾਲ,ਪਾਲ ਸਿੰਘ ਰਾਮੂਵਾਲ, ਗੁਰਸੇਵਕ ਸਿੰਘ, ਸੁਖਜਿੰਦਰ ਸਿੰਘ, ਅਮ੍ਰਿਤ ਪਾਲ ਸਿੰਘ, ਮੁਖਤਾਰ ਸਿੰਘ, ਬਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਸਨਮਾਨਿਤ ਕਰਨ ਸਮੇਂ ਮੌਜੂਦ ਸਨ।

No comments:

Post a Comment