Friday, 8 October 2021

ਹਜ਼ਰਤ ਪੀਰ ਭਗਤੂ ਸ਼ਾਹ ਕਾਦਰੀ ਦਾ 24ਵਾਂ 2 ਰੋਜ਼ਾ ਉਰਸ ਮਨਾਇਆ


ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚੋਂ ਮੇਲੇ ਦੌਰਾਨ ਸੰਤ ਮਹਾਂਪੁਰਸ਼ਾਂ ਤੇ ਕਵਾਲਾਂ ਨੇ ਕੀਤੀ ਸ਼ਿਰਕਤ

ਆਦਮਪੁਰ (ਬਲਵੀਰ ਸਿੰਘ ਕਰਮ)- ਆਦਮਪੁਰ ਦੇ ਮੁਹੱਲਾ ਬੇਗਮਪੁਰਾ ਵਿਖੇ ਹਜ਼ਰਤ ਪੀਰ ਭਗਤੂ ਸ਼ਾਹ ਜੀ ਕਾਦਰੀ ਦਾ ਸਾਲਾਨਾ 24ਵਾਂ ਸਲਾਨਾਂ ਦੋ ਰੋਜ਼ਾ ਉਰਸ ਗੱਦੀ ਨਸ਼ੀਨ ਬਾਬਾ ਹਰਬੰਸ਼ ਸ਼ਾਹ ਕਾਦਰੀ ਦੀ ਦੇਖ ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਬਾਬਾ ਹਰਬੰਸ਼ ਸ਼ਾਹ ਕਾਦਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਰਸ ਦੇ ਪਹਿਲੇ ਦਿਨ ਰਾਤ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਉਪਰੰਤ ਰਾਤ ਨੂੰ ਮਹਿਫ਼ਲੇ ਕਵਾਲੀ ਮੌਕੇ ਅਸ਼ੋਕ ਐਂਡ ਨਕਾਲ ਪਾਰਟੀ ਵੱਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਰਸ ਦੇ ਦੂਜੇ ਦਿਨ ਪੰਜਾਬ ਦੇ ਵੱਖ ਵੱਖ ਹਿੱਸਿਆਂ ’ਚੋਂ ਪ੍ਰਸਿੱਧ ਕਵਾਲ ਪਾਰਟੀਆਂ ਨੇ ਦਰਬਾਰ ’ਚ ਆਪਣੀ ਹਾਜ਼ਰੀ ਲਗਵਾਈ। ਇਸ 24ਵੇਂ ਸਾਲਾਨਾ ਉਰਸ ’ਚ ਵਿਸ਼ਵ ਸੁੂਫ਼ੀ ਸੰਤ ਸਮਾਜ ਦੇ ਸਰਪ੍ਰਸਤ ਸਾਈ ਸੋਮਨਾਥ ਸਿੱਧੂ, ਪੰਜਾਬ ਪ੍ਰਧਾਨ ਬਾਬਾ ਦੀਪਕ ਸ਼ਾਹ, ਬਾਬਾ ਸ਼ਿੰਗਾਰਾ ਪ੍ਰਚਾਰਕ ਪੰਜਾਬ, ਬਾਬਾ ਸੁਰਜੀਤ ਸਿੰਘ ਭੋਗਪੁਰ ਸਕੱਤਰ ਪੰਜਾਬ, ਰਣਦੀਪ ਕੁਮਾਰ ਸਿੱਧੂ ਜਨਰਲ ਸਕੱਤਰ ਵਿਸ਼ਵ ਸੂਫ਼ੀ ਸੰਤ ਸਮਾਜ ਜਲੰਧਰ ਦਿਹਾਤੀ, ਸੁਖਦੇਵ ਸਾਈ ਡੱਡਵਿੰਡੀ, ਬੀਬੀ ਪਾਸ਼ੋਂ ਕਾਦਰੀ ਡਡਵਿੰਡੀ, ਪ੍ਰੀਤ ਸਾਈਂ ਡਡਵਿੰਡੀ, ਦਲੀਪ ਸਾਈ ਪ੍ਰਧਾਨ ਵਿਸ਼ਵ ਸੂਫੀ ਸੰਤ ਸਮਾਜ ਤਹਿਸੀਲ ਆਦਮਪੁਰ, ਸਾਂਈ ਰਾਮ ਮੂਰਤੀ ਤਹਿਸੀਲ ਉਪ ਪ੍ਰਧਾਨ, ਸਾਂਈ ਓਮ ਪ੍ਰਕਾਸ਼ ਉਪ ਪ੍ਰਧਾਨ ਤਹਿਸੀਲ, ਇਕਬਾਲ ਸਾਂਈ ਸਕੱਤਰ ਆਦਮਪੁਰ ਤਹਿਸੀਲ, ਰਾਮੂ ਸਾਂਈ ਧੀਰੋਵਾਲ, ਮੰਗਾ ਸਾਂਈ ਬਡਾਲਾ ਖ਼ਜ਼ਾਨਚੀ ਤਹਿਸੀਲ ਆਦਮਪੁਰ, ਮਨਜੀਤ ਨਾਹਲ ਖ਼ਜ਼ਾਨਚੀ ਆਦਮਪੁਰ ਤਹਿਸੀਲ, ਜ਼ਿੰਦੀ ਸਾਂਈ ਸਾਲਾਹਕਾਰ ਆਦਮਪੁਰ ਤਹਿਸੀਲ, ਰੀਠੇ ਸਾਂਈ ਸਲਾਹਕਾਰ ਆਦਮਪੁਰ, ਗੁਰਬਖਸ਼ ਕਾਦਰੀ ਜਲੰਧਰ ਤੇ ਹੋਰ ਮਹਾਂਪੁਰਸਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ, ਕੌਂਸਲਰ ਸੁਰਿੰਦਰ ਪਾਲ ਸਿੱਧੂ, ਰਾਜੇਸ਼ ਕੁਮਾਰ ਰਾਜੂ, ਕੌਂਸਲਰ ਸ਼ੁਸਮਾਂ ਕੁਮਾਰੀ, ਪ੍ਰਧਾਨ ਜਲੰਧਰ ਦਿਹਾਤੀ ਕਾਗਰਸ਼ ਰਾਕੇਸ਼ ਅਗਰਵਾਲ, ਅਮਰਦੀਪਾ ਸੀਨੀਅਰ ਉਪ ਚੇਅਰਮੈਨ ਐਸ.ਸੀ ਡਿਪਾਰਟਮੈਂਟ ਆਦਮਪੁਰ ਸ਼ਹਿਰੀ ਕਾਂਗਰਸ, ਸਾਬਕਾ ਪ੍ਰਧਾਨ ਯੂਥ ਕਾਂਗਰਸ ਹਲਕਾ ਆਦਮਪੁਰ ਰਿੰਕੂ ਸਹੋਤਾ ਉਪ ਪ੍ਰਧਾਨ ਯੂਥ ਕਾਂਗਰਸ ਹਲਕਾ ਆਦਮਪੁਰ, ਚਰਨਜੀਤ ਸਿੰਘ ਸ਼ੇਰੀ ਜਨਰਲ ਸਕੱਤਰ ਐਸ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਪੰਜਾਬ, ਧਰਮਪਾਲ ਲੇਸੜੀਵਾਲ ਸੀਨੀਅਰ ਅਕਾਲੀ ਆਗੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਦਰਬਾਰ ’ਤੇ ਹਾਜ਼ਰੀ ਲਗਵਾਈ। ਵਿਸ਼ਵ ਸੂਫ਼ੀ ਸੰਤ ਸਮਾਜ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਬਾਬਾ ਹਰਬੰਸ ਸ਼ਾਹ ਕਾਦਰੀ ਨੇ ਸਮੂਹ ਸੰਗਤਾਂ ਨੂੰ ਹਜ਼ਰਤ ਪੀਰ ਭਗਤੂ ਸ਼ਾਹ ਜੀ ਕਾਦਰੀ ਦੇ ਇਸ 24ਵੇਂ ਸਾਲਾਨਾ ਉਰਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਇਹੋ ਜਿਹੇ ਧਾਰਮਿਕ ਪ੍ਰੋਗਰਾਮਾਂ ਨਾਲ ਸਮਾਜ ਦੇ ਲੋਕਾਂ ’ਚ ਆਪਸੀ ਪਿਆਰ ਵਧਾਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਜਿਸ ਨੂੰ ਵੀ ਅਸੀਂ ਮੰਨਦੇ ਹਨ, ਉਨ੍ਹਾਂ ਦੀ ਯਾਦ ’ਚ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਕਰਵਾਉਣੇ ਚਾਹੀਦੇ ਹੈ। ਬਾਬਾ ਹਰਬੰਸ ਸ਼ਾਹ ਕਾਦਰੀ ਵੱਲੋਂ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਰਮਲ ਕੁਮਾਰ ਕਾਦਰੀ, ਬਿੰਦਰ ਸਾਂਈ, ਘੱਦਾ ਸਾਂਈ, ਅਬਦੁਲ, ਸਾਜਨ, ਮਨਜੀਤ ਕੌਰ ਕਾਦਰੀ, ਸੁਰਜੀਤ ਕੌਰ ਕਾਦਰੀ, ਮਨਦੀਪ ਕੌਰ ਕਾਦਰੀ, ਰਾਕੇਸ਼ ਕੁਮਾਰੀ, ਸੰਤੋਸ਼ ਕੁਮਾਰੀ, ਨੀਸ਼ਾ ਸਿੱਧੂ, ਅਲੀਸ਼ਾ, ਮਨਜੀਤ ਕੌਰ, ਲੱਕੀ, ਰਾਜ ਕਾਦਰੀ, ਸਾਹਿਲ ਸਿੱਧੂ, ਅਕਾਸ਼ ਸਿੱਧੂ, ਵਿਸ਼ਾਲ ਹੈਪੀ ਸਿੱਧੂ, ਸਨੀ ਸਿੱਧੂ, ਦੀਨ ਦਿਆਲ ਸਿੱਧੂ, ਆਰਤੀ, ਵਿਰਾਟ ਵਾਹਿਦ ਸਿੱਧੂ, ਮੀਤੋ ਕਾਦਰੀ, ਰਾਮ ਲਾਲ ਸਿੱਧੂ, ਊਸ਼ਾ ਰਾਣੀ,ਵਿਜੈ ਸਿੱਧੂ,ਰਾਜੂ ਤੇ ਹੋਰ ਹਾਜ਼ਰ ਸਨ।    


No comments:

Post a Comment