Friday, 1 October 2021

ਪਰਾਗਪੁਰ ਪੁਲਿਸ ਵੱਲੋਂ ਨਾਜਾਇਜ ਸ਼ਰਾਬ ਸਣੇ ਇੱਕ ਕਾਬੂ

ਜਲੰਧਰ:1ਅਕਤੂਬਰ(ਹਰੀਸ਼ ਭੰਡਾਰੀ),ਪਰਾਗਪੁਰ ਪੁਲਿਸ ਨੇ ਪਰਾਗਪੁਰ ਹਾਈਵੇ ਤੇ ਸਖਤ ਨਾਕਾਬੰਦੀ ਦੌਰਾਨ ਭਾਰੀ ਮਾਤਰਾ ਵਿੱਚ ਨਾਜਾਇਜ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ!ਜਾਣਕਾਰੀ ਦਿੰਦਿਆ ਪਰਾਗਪੁਰ ਪੁਲਿਸ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਨੌਨਿਹਾਲ ਸਿੰਘ ਆਈ ਪੀ ਐਸ ਕਮਿਸ਼ਨਰ ਪੁਲਿਸ ਜਲੰਧਰ ਤੇ ਐਸ ਪੀ ਸਿਟੀ ਅਸ਼ਵਨੀ ਕੁਮਾਰ  ਪੀ ਪੀ ਐਸ ਦੇ ਨਿਰਦੇਸ਼ਾਂ ਤੇ ਮੇਜਰ ਸਿੰਘ  ਏ ਸੀ ਪੀ ਜਲੰਧਰ ਦੀਆਂ ਹਦਾਇਤਾਂ ਤੇ ਸਖਤ ਨਾਕਾਬੰਦੀ ਦੌਰਾਨ ਨਿੱਕੂ ਪੁੱਤਰ ਮੋਹਨ ਲਾਲ ਵਾਸੀ ਗਲੀ ਨੰਬਰ 1,ਨੇੜੇ ਬਾਬਾ ਜਵਾਨਾ,ਸ਼ਿਵ ਵਿਹਾਰ ਨਾਗਰਾ,ਥਾਣਾ ਡਵੀਜ਼ਨ ਨੰਬਰ 1 ਨੂੰ 2,25000 ਮਿਲੀ ਲਿਟਰ ਵੱਖ-ਵੱਖ ਮਾਰਕਿਆਂ ਦੀ ਨਾਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਹੈ!ਦੋਸ਼ੀ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਲੈ ਕੇ ਸਖਤੀ ਨਾਲ ਪੁੱਛਗਿੱਛ ਜਾਰੀ ਹੈ,ਜਿਸ ਪਾਸੋਂ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਾਪ ਰਹੀ ਹੈ!

No comments:

Post a Comment