Friday, 8 October 2021
ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵੱਲੋਂ ਲਖੀਮਪੁਰ ਖੀਰੀ’ ਚ ਵਾਪਰੀ ਘਟਨਾ ਦੀ ਸ਼ਖਤ ਸ਼ਬਦਾਂ ਵਿੱਚ ਕੀਤੀ ਗਈ ਆਲੋਚਨਾ
ਦੁਸਾਂਝ ਕਲਾਂ 08 ਅਕਤੂਬਰ (ਹਰੀਸ਼ ਭੰਡਾਰੀ)- ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵੱਲੋਂ ਸਾਦਾ ਅਤੇ ਪ੍ਰਭਾਵਸ਼ਾਲੀ ਕਵੀ ਦਰਬਾਰ ਅਰਬਨ ਅਸਟੇਟ ਫ਼ਗਵਾੜਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਡਾ. ਸੰਧੂ ਵਰਿਆਣਵੀ, ਪ੍ਰਧਾਨ ਸੋਹਣ ਸਿੰਘ ਭਿੰਡਰ, ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ, ਰਵਿੰਦਰ ਸਿੰਘ ਚੋਟ, ਮਾ. ਸੀਤਲ ਰਾਮ ਬੰਗਾ, ਸੋਹਣ ਸਹਿਜਲ, ਸ਼੍ਰੀ ਗੁਰੂ ਰਵਿਦਾਸ ਸਭਾ ਫ਼ਗਵਾੜਾ ਦੇ ਜਨਰਲ ਸਕੱਤਰ ਘਣਸ਼ਾਮ ਆਦਿ ਸ਼ਾਮਿਲ ਹੋਏ।ਇਸ ਸਮੇਂ ਬੀਤੇ ਦਿਨੀ ਲਖੀਮਪੁਰ ਖੀਰੀ ਵਿੱਚ ਸ਼ਾਤਮਈ ਢੰਗ ਨਾਲ ਧਰਨਾ ਦੇ ਰਹੇ ਕਿਸਾਨਾਂ ਨੂੰ ਗੱਡੀ ਹੇਂਠਾ ਦੇ ਕੇ ਮਾਰਨ ਦੀ ਘਟਨਾ ’ਤੇ ਸਭਾ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਅਤੇ ਮਾਰੇ ਗਏ ਕਿਸਾਨਾਂ ਦੀ ਆਤਮਿਕ ਸਾਂਤੀ ਲਈ ਦੋਂ ਮਿੰਟ ਦਾ ਮੌਨ ਧਾਰ ਕੇ ਸਰਧਾਂ ਦੇ ਫ਼ੁੱਲ ਭੇਂਟ ਕੀਤੇ ਗਏ।ਕਿਸਾਨ, ਮਜ਼ਦੂਰ ਏਕਤਾ ਅੰਦੋਲਨ ਦੀ ਪੂਰਨ ਹਮਾਇਤ ਕੀਤੀ ਗਈ।ਇਸ ਸਮੇਂ ਸੋਹਣ ਸਿੰਘ ਭਿੰਡਰ, ਰਾਮ ਪਕਾਸ਼ ਟੋਨੀ, ਮਾ. ਸੀਤਲ ਰਾਮ ਬੰਗਾ, ਰਵਿੰਦਰ ਸਿੰਘ ਚੋਟ, ਸੰਧੂ ਵਰਿਆਣਵੀ, ਸੋਹਣ ਸਹਿਜਲ, ਬਲਵੰਤ ਸਿੰਘ ਤਰੋਚ, ਡਾ. ਇੰਦਰਜੀਤ ਸਿੰਘ ਬਾਸੂ, ਨਿਰਮਲ ਬਲ, ਤਰਲੋਕ ਸਿੰਘ, ਜਝਾਰ ਸਿੰਘ , ਬਲਕਾਰ ਭਾਈਆ, ਘਣਸ਼ਾਮ, ਕੇ. ਕੇ ਕੰਡਾ, ਦਵਿੰਦਰ ਸਿੰਘ, ਮਦਨ ਲਾਲ ਸੋਢੀ, ਅਮਰਤ ਲਾਲ ਬੰਗਾ, ਅਜੀਤ ਸਿੰਘ ਕੋਛੜ ਆਦਿ ਕਵੀਆਂ ਨੇ ਆਪੋਂ-ਆਪਣੀਆਂ ਤਾਜਾ ਰਚਨਾਵਾਂ ਸੁਣਾ ਕੇ ਵਾਹ-ਵਾਹ ਖੱਟੀ। ਇਸ ਸਮੇਂ ਰਾਮ ਪ੍ਰਕਾਸ਼ ਟੋਨੀ ਨੇ ਹਾਜ਼ਰ ਸਾਰੇ ਵਿਦਵਾਨਾਂ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
Subscribe to:
Post Comments (Atom)
No comments:
Post a Comment