ਫਗਵਾੜਾ :8 ਸਤੰਬਰ (ਹਰੀਸ਼ ਭੰਡਾਰੀ) ਨੇੜਲੇ ਪਿੰਡ ਖਜੂਰਲੇ ਵਿਖੇ ਚਿੱਟੀ ਰੋੜੀ ਢੰਡਾਂ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਸਤਿਕਾਰ ਸਹਿਤ ਕਰਵਾਇਆ ਗਿਆ ! ਜਾਣਕਾਰੀ ਦਿੰਦਿਆ ਪ੍ਰਧਾਨ ਸੋਮ ਲਾਲ ਨੇ ਦੱਸਿਆ ਕਿ ਸਵੇਰ ਵੇਲੇ ਪ੍ੰਬਧਕ ਕਮੇਟੀ ਵੱਲੋਂ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਗਈ ਉਪਰੰਤ ਮੇਲੇ ਦੋਰਾਨ ਨਾਮੀ ਕਲਾਕਾਰਾਂ ਅਤੇ ਮਿਸ਼ਨਰੀ ਗਾਇਕ ਕਮਲ ਤੱਲਣ ਨੇ ਸੰਗਤਾਂ ਨੂੰ ਆਪਣੇ ਗੀਤਾਂ ਰਾਹੀਂ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ! ਕਮੇਟੀ ਵੱਲੋਂ ਸੰਗਤਾਂ ਵਾਸਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ! ਦਾਨੀ ਸੱਜਣਾ ਨੂੰ ਸਮੂੰਹ ਪ੍ਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
No comments:
Post a Comment