Saturday, 16 October 2021

ਅਲੱਗ ਅਲੱਗ ਵਿਸ਼ਿਆਂ ਤੇ ਕੀਤੀ ਗਈ ਵਿਸ਼ੇਸ਼ ਮੀਟਿੰਗ- ਡਾਕਟਰ ਖੇੜਾ


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਨੈਸ਼ਨਲ ਪੱਧਰ ਅਤੇ ਸਟੇਟ ਪੱਧਰ ਦੀ ਇੱਕ ਵਿਸ਼ੇਸ਼ ਮੀਟਿੰਗ  ਫੂਡ ਪਲਾਜ਼ਾ ਲਾਂਡਰਾਂ ਰੋਡ ਖਰੜ ਵਿਖੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿਚ ਅਲੱਗ-ਅਲੱਗ ਮੁਦਿਆਂ ਤੇ ਗਲਬਾਤ ਦੌਰਾਨ ਵੀਚਾਰਾਂ ਕੀਤੀਆਂ ਗਈਆਂ। ਨਵੇਂ ਸਾਲ 2022 ਦੀਆਂ ਡਾਇਰੀਆਂ ਅਤੇ ਕਲੰਡਰ ਨੂੰ ਰੀਲੀਜ਼ ਕਰਨ ਲਈ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਜ਼ਿਲਿਆਂ ਵਿੱਚ ਮੀਟਿੰਗਾਂ ਕਰਕੇ ਕਲੰਡਰ ਅਤੇ ਡਾਇਰੀ ਨੂੰ ਕਿਸ ਜ਼ਿਲ੍ਹੇ ਵਿਚ ਰੀਲੀਜ਼ ਕਰਨ ਲਈ ਸਲਾਹ ਮਸ਼ਵਰਾ ਕੀਤਾ ਜਾਵੇ। ਕੌਮੀ ਪੱਧਰ ਅਤੇ ਸਟੇਟ ਪੱਧਰ ਦੇ ਅਹੁਦੇਦਾਰਾਂ ਨੂੰ ਕਲੰਡਰ ਅਤੇ ਡਾਇਰੀ ਵਿਚ ਦਰਸਾਉਣਾ ਜ਼ਰੂਰੀ ਸਮਝਿਆ ਜਾਵੇ। ਜਲਦੀ ਹੀ ਸੰਸਥਾ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਕੁਝ ਨਵੀਆਂ ਹਦਾਇਤਾਂ ਅਤੇ ਕੁਝ ਨਵੀਆਂ ਨਿਯੁਕਤੀਆਂ ਬਾਰੇ ਵੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਬਲਵਿੰਦਰ ਸਿੰਘ ਉਪ ਚੇਅਰਮੈਨ ਆਰ ਟੀ ਆਈ ਸੈਲ ਨੇ ਬੋਲਦਿਆਂ ਕਿਹਾ ਕਿ ਮੰਚ ਹਮੇਸ਼ਾ ਚੜ੍ਹਦੀ ਕਲਾ ਵੱਲ ਨੂੰ ਜਾ ਰਿਹਾ ਹੈ। ਲੋਕ ਧੜਾਧੜ ਸੰਸਥਾ ਦੇ ਨਾਲ ਜੁੜਦੇ ਜਾ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਸਤਵੀਰ ਸਿੰਘ ਰੂਪਰਾਏ ਸਟੇਟ ਸੈਕਟਰੀ ਚੰਡੀਗੜ੍ਹ, ਹਰਵਿੰਦਰ ਸਿੰਘ ਸੈਕਟਰੀ ਇੰਡੀਆਂ, ਮਨਪ੍ਰੀਤ ਸਿੰਘ ਸੱਗੂ, ਪਰਦੀਪ ਕੁਮਾਰ, ਰਣਜੀਤ ਸਿੰਘ, ਵਰਿੰਦਰ ਕੁਮਾਰ ਸ਼ਰਮਾ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।

No comments:

Post a Comment