Tuesday, 19 October 2021
ਸੰਤ ਰਤਨ ਦਾਸ ਜੀ ਦੀ ਨਿੱਘੀ ਯਾਦ ਵਿੱਚ ਸਲਾਨਾਂ ਸਮਾਗਮ 31 ਅਕਤੂਬਰ ਨੂੰ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਡੇਰਾ ਬ੍ਰਹਮਲੀਨ ਸੰਤ ਸ਼ਿਗਾਰਾ ਰਾਮ ਜੀ, ਸੰਤ ਰਤਨ ਦਾਸ ਜੀ, ਡੇਰਾ ਸ੍ਰੀ ਨਿਊ ਰਤਨਪੁਰੀ ਪਿੰਡ ਪੋਲੀਆਂ ਜਿਲ੍ਹਾ ਊਨਾਂ ਵਿਖੇ ਸੰਤ ਰਤਨ ਦਾਸ ਜੀ ਮਹਾਰਾਜ ਦਾ ਸਾਲਾਨਾਂ ਸਮਾਗਮ ਮੁੱਖ ਗੱਦੀ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ (ਪਿੰਡ ਬੋਲੀਨਾ) ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਸੰਤ ਰਾਮ ਸਰੂਪ ਗਿਆਨੀ ਜੀ (ਪਿੰਡ ਬੋਲੀਨਾ) ਨੇ ਦਸਿਆ ਕਿ ਇਹ ਸਮਾਗਮ ਸ਼੍ਰੀ ਗੁਰੂ ਰਵਿਦਾਸ ਸਾਧੂ ਸਪੰਰਦਾਇਕ ਸੁਸਾਇਟੀ ਰਜ਼ਿ ਪੰਜਾਬ ਅਤੇ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 31 ਅਕਤੂਬਰ ਦਿਨ ਐਤਵਾਰ ਨੂੰ ਹੋਣਗੇ। ਜਿਨ੍ਹਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਜਾਵੇਗੀ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਸੰਤ ਸਮਾਗਮ ਹੋਵੇਗਾ। ਜਿਸ ਵਿੱਚ ਪੰਜਾਬ ਭਰ ਵਿਚੋਂ ਪੁੱਜੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਗੱਦੀਨਸ਼ੀਨ ਸੰਤ ਰਾਮ ਸਰੂਪ ਗਿਆਨੀ ਜੀ, ਗੁਰੂ ਘਰ ਖੰਨੀ ਹੁਸ਼ਿਆਰਪੁਰ, ਪੋਲੀਆਂ ਊਨਾਂ ਨੇ ਸੰਗਤਾਂ ਨੂੰ ਸਮਾਗਮ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
Subscribe to:
Post Comments (Atom)
No comments:
Post a Comment