Tuesday, 19 October 2021

ਸ਼ਾਰਟ ਫ਼ਿਲਮ ਕਰਜ਼ਾ ਦਾ ਗੀਤ (ਰੱਬਾ ਮੇਰਿਆ) ਅਮਰੀਕ ਜੱਸਲ ਦੀ ਆਵਾਜ਼ ਵਿਚ 1 ਨਵੰਬਰ ਨੂੰ ਹੋਏਗਾ- ਬਿੱਟੂ ਮਾਨ


ਜਲੰਧਰ (ਖ਼ਬਰਸਾਰ ਪੰਜਾਬ)- ਬੀਤੇ ਦਿਨੀ ਜਲੰਧਰ ਵਿੱਚ ਬਿੱਟੂ ਮਾਨ ਫ਼ਿਲਮਜ਼ ਵੱਲੋਂ ਸ਼ਾਰਟ ਫ਼ਿਲਮ "ਕਰਜ਼ਾ" ਦੀ ਸ਼ੂਟਿੰਗ ਕੀਤੀ ਗਈ ਸੀ। ਇਸ ਫ਼ਿਲਮ ਬਾਰੇ ਵੀਡੀਓ ਡਾਇਰੈਕਟਰ ਬਿੱਟੂ ਮਾਨ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਰਜ਼ਾ ਫ਼ਿਲਮ ਦੀ ਸ਼ੂਟਿੰਗ ਤਕਰੀਬਨ ਮੁਕੰਮਲ ਹੋ ਚੁੱਕੀ ਹੈ, ਤੇ ਉਨਾ ਦੱਸਿਆ ਕਿ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਸੁਖਬੀਰ ਸਿੰਘ ਬਾਠ, ਮਨਜੀਤ ਕੌਰ, ਅਮਰੀਕ ਜੱਸਲ, ਰਾਮ ਖੁੱਡੇ ਵਾਲਾ, ਬਾਵਾ ਬਰਾੜ, ਦੀਪਾ ਚੱਕ ਵਾਲਾ, ਹਨੀ, ਪ੍ਰਿੰਸ ਅਤੇ ਹੋਰ ਵੀ ਨਾਮਵਰ ਕਲਾਕਾਰਾਂ ਨੇ ਆਪਣਾ ਰੋਲ ਅਦਾ ਕੀਤਾ ਹੈ। ਅੰਬੀਕਾ ਡੋਗਰਾ, ਬਿੰਦੂ ਜਗਰਾਵਾਂ, ਗੁਰਸਿਮਰਨਜੀਤ ਕੌਰ ਜੱਸਲ, ਮੋਨੀ  ਪਠਾਨਕੋਟੀ, ਸੰਗਤਾਰ ਸਿੰਘ, ਰਹਿਮਤ ਕੌਰ,ਜਸਲੀਨ ਕੌਰ ਤੇ ਮਨੋਹਰ ਧਰੀਵਾਲ ਆਦਿ ਨੇ ਵੀ ਇਸ ਫ਼ਿਲਮ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਇਸ ਫਿਲਮ ਦੀ ਕਹਾਣੀ ਪਰਿਤਪਾਲ ਮਹਾਂਰਾਣਾ, ਰਾਮ ਖੁਡੇ ਵਾਲਾ ਨੇ ਲਿਖੀ ਹੈ। ਇਸ ਫ਼ਿਲਮ ਵਿੱਚ ਕੁੱਲ ਦੋ ਗੀਤ ਹਨ। ਇਹਨਾਂ ਗੀਤਾਂ ਨੂੰ ਗਾਇਕ ਅਮਰੀਕ ਜੱਸਲ ਦੀ ਆਵਾਜ਼ ਵਿਚ ਰਿਕਾਰਡ ਕੀਤਾ ਗਿਆ ਹੈ। ਗਾਇਕ ਅਮਰੀਕ ਜੱਸਲ ਨਾਲ ਵੀ ਗੱਲ ਕਰਨ ਤੇ ਉਹਨਾਂ ਕਿਹਾ ਕਿ ਇਸ ਗੀਤ ਦੇ ਲੇਖਕ ਸੁਖਵਿਦਰ ਸਿੰਘ ਅਟਵਾਲ ਹਨ ਤੇ ਇਸ ਗੀਤ ਦੇ ਸੰਗੀਤਕਾਰ ਅਮਨ ਸਟ੍ਰੇਜ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਹੈ। ਬਿੱਟੂ ਮਾਨ ਫ਼ਿਲਮਜ਼ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਸਾਡੀ ਫ਼ਿਲਮ ਕਰਜ਼ਾ ਦੇ ਗੀਤਾਂ ਨੂੰ ਐਚ.ਆਰ.ਪੀ ਐਂਟਰਪ੍ਰਾਈਜ਼ ਦੇ ਲੇਬਲ ਹੇਠ ਜਲਦ ਹੀ ਰਲੀਜ ਕੀਤਾ ਜਾ ਰਿਹਾ ਹੈ ਤੇ ਕਿਹਾ ਕਿ ਸਾਡੀ ਇਸ ਫਿਲਮ "ਕਰਜ਼ਾ" ਦੇ ਗੀਤਾਂ ਦੇ ਰਲੀਜ ਹੋਣ ਤੋਂ ਬਾਅਦ ਜਲਦ ਹੀ ਫ਼ਿਲਮ ਦਾ ਟੀਜ਼ਰ ਅਤੇ ਪੂਰੀ ਫ਼ਿਲਮ ਨੂੰ ਪੂਰੀ ਦੁਨੀਆਂ ਭਰ ਵਿੱਚ ਆਨਲਾਈਨ ਰਲੀਜ ਕੀਤਾ ਜਾਵੇਗਾ। ਆਸ ਹੈ ਕਿ ਸਾਡੇ ਇਸ ਛੋਟੇ ਜਿਹੇ ਉਪਰਾਲੇ ਨੂੰ ਤੁਸੀਂ ਪਸੰਦ ਕਰੋਗੇ ਤੇ ਬਹੁਤ ਸਾਰਾ ਪਿਆਰ ਦਿਉਗੇ। ਅਖੀਰ ਵਿੱਚ ਬਿੱਟੂ ਮਾਨ ਨੇ ਇਸ ਫ਼ਿਲਮ ਲੇਈ ਸਾਥ ਦੇਣ ਵਾਲੇ ਸਾਰੇ ਮੈਂਬਰਾਂ ਦਾ ਮਿੱਤਰਾਂ ਦੋਸਤਾਂ ਦਾ ਦਿਲ ਤੋਂ ਸ਼ੁਕਰੀਆ ਅਦਾ ਕੀਤਾ।

No comments:

Post a Comment