Tuesday, 5 October 2021

ਬਿੱਟੂ ਮਾਨ ਫਿਲਮਜ ਦੀ ਪੇਸ਼ਕਸ਼ ਸ਼ੌਰਟ ਫਿਲਮ,‘ਕਰਜਾ’ ਜਲਦੀ ਹੋਏਗੀ ਰਿਲੀਜ਼


ਚੰਡੀਗੜ, (ਪ੍ਰੀਤਮ ਲੁਧਿਆਣਵੀ), 6 ਅਕਤੂਬਰ, 2021 : ਬਾਲੀਵੁੱਡ ਫਿਲਮ ਇੰਡਸਟਰੀ ਅਤੇ ਪੰਜਾਬੀ ਮਿਊਜਿਕ ਇੰਡਸਟਰੀ ਵਿੱਚ ਆਪਣੀ ਧਾਂਕ ਜਮਾ ਚੁੱਕੇ ਬਿੱਟੂ ਮਾਨ ਫਿਲਮਜ ਦੀ ਸ਼ੌਰਟ ਫਿਲਮ, ‘ਕਰਜਾ’ ਨਾਲ ਉਹ ਦਰਸ਼ਕਾਂ ਦੇ ਰੂ-ਬ-ਰੂ ਹੋ ਰਹੇ ਹਨ। ਇਹ ਫਿਲਮ ਇੱਕ ਕਿਸਾਨ ਦੇ ਪਰਿਵਾਰ ਨੂੰ ਅਤੇ ਓਹਨਾ ’ਤੇ ਗੁਜਰੇ ਮਾੜੇ ਹਾਲਾਤਾਂ ਨੂੰ ਬਿਆਨ ਕਰਦੀ ਹੈ। ਇਸ ਫਿਲਮ ਵਿੱਚ ਬਾਲੀਵੁੱਡ ਸਟਾਰ ਸੁਖਬੀਰ ਸਿੰਘ ਬਾਠ, ਮਨਜੀਤ ਕੌਰ, ਰਾਮ ਖੂੰਡੇ ਵਾਲਾ, ਸੁਖਵਿੰਦਰ ਅਟਵਾਲ, ਬਾਵਾ ਬਰਾੜ, ਦੀਪਾ ਚੱਕ ਵਾਲਾ, ਹਨੀ ਪਿ੍ਰੰਸ, ਅੰਬਿਕਾ ਡੋਗਰਾ, ਗੁਰਸਿਮਰਨ ਜੀਤ ਕੌਰ, ਅਮਰੀਕ ਜੱਸਲ, ਸੰਗਤਾਰ ਸਿੰਘ, ਰਹਿਮਤ ਕੌਰ, ਜਸਲੀਨ ਕੌਰ, ਮਨੋਹਰ ਧਾਰੀਵਾਲ ਸਮੇਤ ਕਾਫੀ ਕਲਾਕਾਰ ਭੂਮਿਕਾ ਨਿਭਾਅ ਰਹੇ ਹਨ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਰਜਾ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਬਿੱਟੂ ਮਾਨ ਨੇ ਦੱਸਿਆ ਕਿ ‘ਕਰਜਾ’ ਫਿਲਮ ਦੀ ਕਹਾਣੀ ਪਿ੍ਰਤਪਾਲ ਮਹਾਰਾਣਾ ਤੇ ਰਾਮ ਖੂੰਡੇ ਵਾਲਾ ਦੀ ਲਿਖੀ ਹੋਈ ਹੈ। ਇਸ ਵਿਚ ਗੀਤਕਾਰ ਸੁਖਵਿੰਦਰ ਅਟਵਾਲ, ਮਿਊਜਿਕ ਡਾਇਰੈਕਟਰ ਅਮਨ ਸਟਰਿੰਜ, ਪਲੇਅ ਬੈਕ ਸਿੰਗਰ ਅਮਰੀਕ ਜੱਸਲ ਅਤੇ ਡਾਇਲਾਗ, ਡਾਇਰੈਕਟਰ ਪ੍ਰੋਡਿਊਸਰ ਬਿੱਟੂ ਮਾਨ ਫਿਲਮਜ ਦੇ ਹਨ। ਇਸ ਫਿਲਮ ਦੀ ਸ਼ੂਟਿੰਗ ਜਲੰਧਰ ਵਿਖੇ ਵੱਖ-ਵੱਖ ਥਾਵਾਂ ’ਤੇ ਕੀਤੀ ਜਾ ਰਹੀ ਹੈ। ਉਨਾਂ ਉਮੀਦ ਪ੍ਰਗਟਾਈ ਕਿ ਇਹ ਫਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਏਗੀ ਅਤੇ ਇਹ ਫਿਲਮ ਬਹੁਤ ਜਲਦੀ ਸੋਸ਼ਲ ਸਾਈਟਾਂ ਯੂ-ਟਿਊਬ ਤੇ ਰਿਲੀਜ ਕਰ ਦਿੱਤੀ ਜਾਵੇਗੀ।                        

No comments:

Post a Comment