Tuesday, 19 October 2021

ਰਣਵੀਰ ਸਿੰਘ ਚੇਅਰਮੈਨ ਨੂੰ ਕੀਤਾ ਗਿਆ ਲੋਕਹਿੱਤ ਸੇਵਾ ਲਈ ਸਨਮਾਨਿਤ-ਡਾਕਟਰ ਖੇੜਾ।


ਜਲੰਧਰ (ਖ਼ਬਰਸਾਰ ਪੰਜਾਬ)-  ਮਨੁੱਖੀ ਅਧਿਕਾਰ ਮੰਚ ਦੀ ਸਟੇਟ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਦੇ ਸ਼ਹਿਰ ਕਸੌਲੀ ਵਿਖੇ ਸੰਸਥਾ ਵੱਲੋਂ ਇੱਕ ਭਰਵੀਂ ਇਕੱਤਰਤਾ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਸਟੇਟ ਹਿਮਾਚਲ ਪ੍ਰਦੇਸ਼ ਦੀ ਚੇਅਰਪਰਸਨ ਇਸਤਰੀ ਵਿੰਗ ਵੰਦਨਾ ਅਨੰਦ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ, ਸਹਿਗਲ ਸੈਕਟਰੀ ਇਸਤਰੀ ਵਿੰਗ ਇੰਡੀਆ ਅਤੇ ਬਲਵਿੰਦਰ ਕੌਰ ਸਿੰਘ ਚੇਅਰਪਰਸਨ ਇਸਤਰੀ ਵਿੰਗ ਵੈਸਟ ਦਿੱਲੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਸਨਮਾਨ ਸਮਾਰੋਹ ਵਿੱਚ ਜਿਨ੍ਹਾਂ ਨੇ ਕੋਵਿਡ 19 ਦੇ ਦੌਰਾਨ ਸੰਸਥਾ ਦਾ ਸਾਥ ਦਿੱਤਾ ਅਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਗਈ ਚਾਹੇ ਉਹ ਰਾਸ਼ਨ ਵੰਡਣ ਦੀ ਗੱਲ ਹੋਵੇ,ਚਾਹੇ ਮੈਡੀਕੇਟਡ ਸਹੂਲਤਾਂ ਦੀ ਗੱਲ ਹੋਵੇ ਅਤੇ ਚਾਹੇ ਬੂਟ ਕੱਪੜੇ ਵੰਡਣ ਦੀ ਗੱਲ ਹੋਵੇ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਉਨ੍ਹਾਂ ਨੂੰ ਕੋਵਿਡ 19 ਦਾ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਰਣਵੀਰ ਸਿੰਘ, ਪਰਦੀਪ ਕੁਮਾਰ, ਜਤਿੰਦਰ ਕੁਮਾਰ, ਦਵਿੰਦਰ ਕੁਮਾਰ ਚਾਵਲਾ, ਸ਼ਾਮ ਲਾਲ, ਮਾਇਆ ਦੇਵੀ, ਸੁਦੇਸ਼ ਬਾਲਾ, ਅਮਿਤ ਜੈਨ, ਮੁਨੀਸ਼ ਕੁਮਾਰ, ਵੰਦਨਾ ਅਨੰਦ,ਜੌਨ, ਜਗਭੂਸਨ ਅਨੰਦ, ਸੁਨੀਤਾ ਚੌਹਾਨ ਅਤੇ ਇਜਰਾਇਲ ਕੈਰੋਂ ਆਦਿ ਨੂੰ ਸਨਮਾਨਿਤ ਹੋਣ ਤੇ ਉਨ੍ਹਾਂ ਦੇ ਕੰਮਾਂ ਨੂੰ ਮੁੱਖ ਰੱਖ ਕੇ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਸਮਾਜਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਹੋਰਨਾਂ ਤੋਂ ਇਲਾਵਾ ਸੁਰਿੰਦਰ ਕੌਰ, ਸੁਭਾਸ਼ ਚੰਦਰ, ਸੁਰਿੰਦਰ ਸ਼ਾਹੂ, ਪਰਵਿੰਦਰ ਕੌਰ ਅਤੇ ਬਲਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ।

No comments:

Post a Comment