ਚੰਡੀਗੜ (ਪ੍ਰੀਤਮ ਲੁਧਿਆਣਵੀ), 18 ਅਗਸਤ, 2021 : ਬੁਲੰਦ ਅਵਾਜ਼ ਦੀ ਮਾਲਿਕਾ ਮਿੱਸ ਪੂਜਾ ਤੇ ਦਮਦਾਰ ਅਵਾਜ਼ ਦੇ ਮਾਲਕ ਰਵੀ ਰਵਿੰਦਰ ਦੀ ਅਵਾਜ਼ ਵਿੱਚ ਗੀਤ, ‘ਮੇਲੇ ਵਿੱਚ ਵੰਗਾਂ’ ਜ਼ਸ਼ਨ ਐਨ ਰਿਕਾਰਡਸ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ। ਇਸਨੂੰ ਲਿਖਿਆ ਹੈ ਪ੍ਰਸਿੱਧ ਗੀਤਕਾਰ ਬਿੰਦਰ ਅਕੋਈ ਵਾਲੇ ਨੇ। ਇਸਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਜ਼ਸ਼ਨ ਐਨ ਰਿਕਾਰਡਸ ਨੇ। ਇਸ ਗੀਤ ਦਾ ਪੇਸ਼ਕਰਤਾ ਹੈ ਸੁਪ੍ਰਸਿੱਧ ਗੀਤਕਾਰ ਰਾਜੂ ਨਾਹਰ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ
ਜੀ ਨੇ ਦੱਸਿਆ ਕਿ ਇਸ ਗੀਤ ਨੂੰ ਨੇਪਰੇ ਚਾੜਨ ਵਿੱਚ ਜਿਹਨਾ ਸੱਜਣਾ ਦਾ ਵਿਸ਼ੇਸ਼ ਸਹਿਯੋਗ ਰਿਹਾ ਉਹਨਾ
ਦਾ ਜ਼ਿਕਰ ਕਰਨਾ ਵੀ ਜਰੂਰੀ ਹੈ ਜਿਵੇਂ ਉਸਤਾਦ ਗੁਰਚਰਨ ਸਾਬਰੀ ਜੀ, ਪੁੰਨੀਆ ਫਰੀਦਪੁਰੀ, ਲੱਖੀ ਬਨੂੜ
ਵਾਲਾ, ਜੱਸੀ ਧਮੌਲੀ ਵਾਲਾ ਤੇ ਜੱਸੀ ਰਾਮਨਗਰੀਆ। ਵਾਹਿਗੁਰੂ ਸਾਰੀ ਟੀਮ ਦੀ ਮੇਹਨਤ ਨੂੰ ਭਰਵਾਂ ਫਲ
ਲਾਵੇ।

No comments:
Post a Comment