Wednesday, 18 August 2021

ਜਿਲਾ ਮੁਹਾਲੀ ਵਿਚ ਪੈਂਦੇ ਏਂਜਲ ਪਬਲਿਕ ਸਕੂਲ ਬਹਿਲੋਲਪੁਰ ਵਿਖੇ 15 ਅਗਸਤ ਮਨਾਇਆ ਗਿਆ

 


ਚੰਡੀਗੜ, (ਪ੍ਰੀਤਮ ਲੁਧਿਆਣਵੀ), 15 ਅਗਸਤ, 2021: ਚੰਡੀਗੜ ਦੇ 39 ਵੈਸਟ ਦੀ ਲਾਲ ਲਕੀਰ ਉਤੇ ਘੁੱਗ ਵਸਦੇ ਪਿੰਡ ਬਹਿਲੋਲਪੁਰ ਦੇ ਏਂਜਲ ਪਬਲਿਕ ਸਕੂਲ ਵਿਚ ਸਕੂਲ ਦੀ ਸੁਸਾਇਟੀ ਦੇ ਅਹੁੱਦੇਦਾਰ ਅਜਮੇਰ ਸਿੰਘ ਰਾਣਾ ਮਲੋਆ ਨਿਵਾਸੀ (ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਜੀ ਦੇ ਸਿਕਇਓਰਟੀ ਸਟਾਫ਼ ਵਿਚ ਬਤੌਰ ਇੰਸਪੈਕਟਰ ਕੰਮ ਕਰ ਚੁੱਕੇ) ਦੀ ਪ੍ਰਧਾਨਗੀ ਹੇਠ 15 ਅਗਸਤ ਦਾ ਦਿਹਾੜਾ ਬਿਲਕੁਲ ਸਾਦੇ ਪਰ ਰਸਮਾਂ ਪੂਰੀਆਂ ਕਰਦਿਆਂ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਭਾਰਤ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਜਮੇਰ ਸਿੰਘ ਰਾਣਾ, ਸਕੂਲ ਦੀ ਪ੍ਰਿੰਸੀਪਲ ਬੀਬੀ ਸੁਰਿੰਦਰ ਕੌਰ ਅਤੇ ਜਗਦੇਵ ਸਿੰਘ ਮਲੋਆ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ। ਉਪਰੰਤ ਜਨ ਗਨ ਮਨ ਦਾ ਕੌਮੀ ਗੀਤ ਗਾਉਣ ਪਿੱਛੋਂ ਲੱਡੂ ਵੰਡੇ ਗਏ।  ਇਸ ਮੌਕੇ ਤੇ ਸੁਲਝੇ ਹੋਏ ਗਾਇਕ ਤੇ ਗੀਤਕਾਰ ਸ੍ਰੀ ਰਘੁਵੀਰ ਟੋਨੀ ਅਤੇ ਗਾਇਕ ਕਰਨ (ਇਸੇ ਸਕੂਲ ਦੇ ਅਧਿਆਪਕ) ਨੇ ਇਕ ਇਕ ਗੀਤ ਨਾਲ ਲਾ-ਜੁਵਾਬ ਹਾਜ਼ਰੀ ਲਗਵਾਈ। ਹੋਰਾਂ ਤੋਂ ਇਲਾਵਾ ਇਸ ਅਵਸਰ ’ਤੇ ਥੀਏਟਰ ਹਲਕਿਆਂ ਦੀ ਜਾਣੀ-ਪਛਾਣੀ ਸਖਸ਼ੀਅਤ ਰਾਣਾ ਅਜ਼ਾਦ, ਸਿਮਰਨਜੀਤ ਸਿੰਘ, ਮੈਡਮ ਅਨੀਤਾ, ਮੈਡਮ ਸਤਿੰਦਰ ਕੌਰ, (ਇਸੇ ਸਕੂਲ ਦੇ ਸਟਾਫ਼), ਜਸਵਿੰਦਰ ਸਿੰਘ, ਪ੍ਰੀਤਮ ਲੁਧਿਆਣਵੀ ਅਤੇ ਸਕੂਲ ਦੇ ਕੁਝ ਵਿਦਿਆਰਥੀ ਹਾਜ਼ਰ ਸਨ।  ਅੰਤ ਵਿਚ ਸਭਨਾਂ ਨੂੰ ਪਕੌੜੇ, ਸਮੋਸੇ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ।

No comments:

Post a Comment