ਜਲੰਧਰ (ਖ਼ਬਰਸਾਰ ਪੰਜਾਬ)- ਧੰਨ ਧੰਨ ਸੰਤ ਬਾਬਾ ਨਿਧਾਨ ਸਿੰਘ ਮਹਾਰਾਜ ਜੀ ਦੇ 75ਵੇਂ ਬਰਸੀ ਸਮਾਗਮਾਂ ਦੇ ਸਬੰਧ ਵਿੱਚ ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਆਦਮਪੁਰ ਵਲੋਂ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਟਿੱਬਾ ਸਾਹਿਬ ਪਿੰਡ ਸਪਰੋੜ ਥੇਹ ਤਹਿਸੀਲ ਫਗਵਾੜਾ (ਕਪੂਰਥਲਾ) ਵਿੱਖੇ ਲਗਾਇਆ ਗਿਆ। ਜਿਸਦੇ ਸਬੰਧ ਵਿੱਚ ਸੰਤ ਬਾਬਾ ਨਿਧਾਨ ਸਿੰਘ ਜੀ ਵਲੋਂ ਸਮੂਹ ਸੰਗਤਾਂ ਲਈ ਕੀਤੇ ਹੋਏ ਪਰਉਪਕਾਰਾਂ ਨੂੰ ਯਾਦ ਕਰਦਿਆਂ ਸਮੂਹ ਸੰਗਤਾਂ ਨੇ 56 ਯੂਨਿਟ ਖੂਨਦਾਨ ਕੀਤਾ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਕਿ ਇਹ ਦਾਨ ਕੀਤਾ ਗਿਆ ਖੂਨ, ਥੈਲੇਸੀਮੀਆ ਨਾਮ ਦੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਦੇ ਲਈ ਵਰਤਿਆ ਜਾਵੇਗਾ।
ਉਨ੍ਹਾਂ ਕਿਹਾ ਖੂਨਦਾਨੀਆਂ ਵਲੋਂ ਦਾਨ ਕੀਤਾ ਗਿਆ, 56 ਯੂਨਿਟ ਖੂਨ ਕਮਲ ਬਲੱਡ ਬੈਂਕ ਦੇ ਮਾਲਕ ਵਿਕਾਸ ਕਪੂਰ ਦੀ ਸਰਪ੍ਰਸਤੀ ਹੇਠ ਦਾਨ ਕੀਤਾ ਗਿਆ। ਉਨ੍ਹਾਂ ਕਿਹਾ ਇਸ ਕੈਂਪ ਵਿੱਚ ਉਚੇਚੇ ਤੌਰ ਤੇ ਸੰਤ ਸੰਤ ਬਾਬਾ ਨਰਿੰਦਰ ਸਿੰਘ ਮਹਾਰਾਜ ਜੀ ਕਾਰ ਸੇਵਾ ਲੰਗਰ ਸਾਹਿਬ ਸ਼੍ਰੀ ਹਜੂਰ ਸਾਹਿਬ ਜੀ, ਸੰਤ ਜੀਤ ਸਿੰਘ ਨਿਰਮਲ ਕੁੱਟੀਆਂ ਜੋਹਲਾਂ ਵਾਲੇ, ਬਾਬਾ ਜਰਨੈਲ ਸਿੰਘ ਜੀ ਨਡਾਲੋਂ, ਢਾਡੀ ਜੱਥਾ ਤਰਸੇਮ ਸਿੰਘ ਜੀ ਮੋਰਾਂਵਾਲੀ ਅਤੇ ਮੁੱਖ ਮਹਿਮਾਨ ਵਜੋਂ ਸਤਿਕਾਰਯੋਗ ਸਰਪੰਚ ਯੂਨਿਅਨ ਦੇ ਪ੍ਰਧਾਨ ਅਤੇ ਸਰਪੰਚ ਬੋਲੀਨਾ ਕੁਲਵਿੰਦਰ ਬਾਘਾ ਪੁੱਜੇ। ਉਨ੍ਹਾਂ ਦੇ ਨਾਲ ਬੇਅੰਤ ਸੇਵਾ ਸੁਸਾਇਟੀਆਂ ਦੇ ਸਮੂਹ ਸੇਵਾਦਾਰ ਨੇ ਵੀ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਨਾਲ ਪੂਰਨ ਸਹਿਯੋਗ ਕਰਦਿਆਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਅਤੇ ਕਿਤਾਬਾਂ ਵਾਲਾ ਰੱਖਨਾਂ ਪੇਜ਼ ਵਲੋ ਸਾਂਝੇ ਤੋਰ ਤੇਂ ਖੂਨਦਾਨ ਕੈਂਪ ਮੌਕੇ ਨੋਜਵਾਨਾਂ ਨੂੰ ਆਪਣੇ ਸਿੱਖ ਕੌਮ ਅਤੇ ਸ਼ਹੀਦਾਂ ਦੇ ਮਾਣ ਮੱਤੇ ਇਤਹਾਸ ਨਾਲ ਜੋੜਨ ਦੇ ਮੰਤਵ ਨਾਲ ਫ੍ਰੀ ਕਿਤਾਬਾਂ ਵੀ ਦਿੱਤੀਆਂ।
ਖੂਨਦਾਨ ਕੈਂਪ ਮੌਕੇ ਭਾਈ ਸੁਖਜੀਤ ਸਿੰਘ ਡਰੋਲੀ ਵਲੋਂ ਸਮੂਹ ਖੂਨਦਾਨੀਆਂ ਅਤੇ ਸੇਵਾਦਾਰਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ ਬੋਲੀਨਾਂ, ਹਰਮਨਦੀਪ ਸਿੰਘ ਹਨੀ ਭੱਟੀ, ਗੁਰਪ੍ਰੀਤ ਖਨੋੜਾ, ਫੁਲਵਿੰਦਰ ਸਿੰਘ, ਜੀਤ ਕੰਧਾਲਾ ਸ਼ੇਖਾ, ਪਰਮਿੰਦਰ ਸਿੰਘ ਖੁਰਦਪੁਰ, ਰਮਨ ਬੈਂਸ, ਮਨੀ ਬਾਵਾ, ਮੀਕਾ, ਅਮਨਜੋਤ ਸਿੰਘ, ਭਾਰਤੀ, ਮੋਹਿਤ, ਵਿਕਾਸ ਕਪੂਰ, ਮੋਹਿਤ ਕਪੂਰ, ਮਨਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।



No comments:
Post a Comment