Tuesday, 3 August 2021

ਆਈ ਵੀ ਵਰਲਡ ਸਕੂਲ ਦੀ ਦਸਵੀਂ ਕਲਾਸ ਦਾ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ


ਜਲੰਧਰ (ਜਲਪ੍ਰੀਤ ਸਿੰਘ)- ਸੀ.ਬੀ.ਐੱਸ.ਸੀ ਦੁਆਰਾ ਐਲਾਨੀ ਗਈ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਵਿੱਚ ਆਈ ਵੀ ਵਰਲਡ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੇ ਨਾਲ-ਨਾਲ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ। ਇਸ ਪ੍ਰੀਖਿਆ ਵਿੱਚ ਸਕੂਲ ਦਾ ਨਤੀਜਾ 100% ਰਿਹਾ, ਜਿਸ ਵਿੱਚ 15 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਿਲ ਕੀਤੇ। ਜੋ ਕਿ ਸਮੁੱਚੀ ਕਲਾਸ ਦਾ 28% ਪ੍ਰਤੀਸ਼ਤ ਹੈ। ਇਸ ਨਤੀਜੇ ਵਿੱਚ ਰਿਖਿਲ ਤਨੇਜਾ ਨੇ 99 % ਅੰਕ (ਪਹਿਲਾ ਸਥਾਨ), ਭਾਗੇਸ਼ ਕੁਮਾਰ ਨੇ  98.8% ਅੰਕ (ਦੂਜਾ ਸਥਾਨ), ਬਲਪ੍ਰੀਤ ਸਿੰਘ ਮਿਨਹਾਸ ਨੇ 95.4% ਅੰਕ (ਤੀਜਾ ਸਥਾਨ), ਭਵਦੀਪ ਸਿੰਘ ਨੇ 94.8% ਅੰਕ, ਗਰਿਮਾ ਨੇ 94.8% ਅੰਕ, ਅਨਾਹਿਤਾ ਸੈਣੀ ਨੇ 94.6% ਅੰਕ, ਅਮਨ ਪ੍ਰਸਾਦ ਨੇ 94.4 % ਅੰਕ, ਧਰੁਵ ਭੰਡਾਰੀ ਨੇ 94.2% ਅੰਕ, ਆਯੂਸ਼ ਅਰੋੜਾ ਨੇ 94%, ਨਮਨਪ੍ਰੀਤ ਕੌਰ ਨੇ 93.8% ਅੰਕ, ਅਨਵੀ ਸਿੰਘ ਨੇ 93.6% ਅੰਕ, ਇਸ਼ਮੀਤ ਸਮਰਾ ਨੇ 93% ਅੰਕ, ਜਗਪ੍ਰੀਤ ਚੋਹਾਨ ਨੇ 92.8% ਅੰਕ, ਤਨਵੀਰ ਕੌਰ ਸਿੱਧੂ ਨੇ 91.4% ਅੰਕ, ਸਵਰੀਤ ਕੌਰ ਨੇ 90.6% ਅੰਕ ਹਾਸਲ ਕਰਕੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਆਈ ਵੀ ਵਰਲਡ ਸਕੂਲ ਦੇ ਪਿ੍ਰੰਸੀਪਲ ਐੱਸ.ਚੋਹਾਨ ਨੇ ਇਸ ਮੌਕੇ ‘ਤੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦਿਆਂ, ਉਹਨਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ।

No comments:

Post a Comment