ਜਲੰਧਰ (ਜਲਪ੍ਰੀਤ ਸਿੰਘ)- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ (ਜਲੰਧਰ) ਦੀ ਦਸਵੀਂ ਕਲਾਸ ਦਾ ਨਤੀਜਾ 100% ਰਿਹਾ। ਸੈਕਟਰੀ ਸੁਰਜੀਤ ਸਿੰਘ ਚੀਮਾ ਅਤੇ ਡਾਇਰੈਕਟਰ ਨਿਸ਼ਾ ਮੜੀਆ, ਪਿ੍ਰੰਸੀਪਲ ਅਮਿਤਾਲ ਕੌਰ ਨੇ 100% ਨਤੀਜਾ ਆਉਣ ਤੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਅਤੇ ਸਟਾਫ ਨੂੰ ਵਧਾਈ ਦਿੱਤੀ ਹੈ। ਸਕੂਲ ਦੇ ਡਾਇਰੈਕਟਰ ਨਿਸ਼ਾ ਮੜੀਆ ਨੇ ਦੱਸਿਆ ਕਿ ਗੁਰਕਮਲ ਕੌਰ ਨੇ 98% ਅੰਕ ਹਾਸਿਲ ਕਰ ਕੇ ਸਕੂਲ ਵਿੱਚ ਪਹਿਲਾ ਸਥਾਨ, ਹਰਸਿਮਰਨ ਕੌਰ ਨੇ 96%, ਜਸਪ੍ਰੀਤ ਕੌਰ ਨੇ 94%, ਸਿਮਰਨਜੋਤ ਕੌਰ ਵਿਰਦੀ ਨੇ 93%, ਅੰਜਲੀ ਨੇ 91% ਕ੍ਰਮਵਾਰ ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ।
ਅੰਗਰੇਜ਼ੀ ਵਿਸ਼ੇ ਵਿਚੋਂ ਜਸਪ੍ਰੀਤ ਕੌਰ ਨੇ 94, ਹਰਸਿਮਰਨ ਕੌਰ ਨੇ 93, ਅੰਜਲੀ 92, ਆਸਥਾ ਨੇ 90 ਅੰਕ ਪ੍ਰਾਪਤ ਕੀਤੇ। ਹਿੰਦੀ ਵਿਸ਼ੇ ਵਿਚੋ ਅੰਜਲੀ ਨੇ 98, ਜਸਪ੍ਰੀਤ ਕੌਰ ਨੇ 97, ਹਰਸਿਮਰਨ ਕੌਰ ਨੇ 96, ਗੁਰਕਮਲ ਕੌਰ ਨੇ 96, ਆਸਥਾ ਨੇ 94 ਅੰਕ ਪ੍ਰਾਪਤ ਕੀਤੇ। ਪੰਜਾਬੀ ਵਿਚੋ ਗੁਰਕਮਲ ਕੌਰ ਨੇ 98, ਆਸਥਾ ਨੇ 97, ਹਰਸਿਮਰਨ ਕੌਰ ਨੇ 95 ਅੰਕ ਪ੍ਰਾਪਤ ਕੀਤੇ। ਸਾਇੰਸ ਵਿਚੋ ਗੁਰਕਮਲ ਕੌਰ ਨੇ 98, ਹਰਸਿਮਰਨ ਕੌਰ ਨੇ 90 ਅੰਕ ਪ੍ਰਾਪਤ ਕੀਤੇ। ਸਮਾਜਿਕ ਵਿਗਿਆਨ ਵਿਚੋ ਗੁਰਕਮਲ ਕੌਰ ਨੇ 99, ਹਰਸਿਮਰਨ ਕੌਰ ਨੇ 99 ਅੰਕ ਪ੍ਰਾਪਤ ਕੀਤੇ। ਆਈ.ਟੀ ਵਿੱਚ ਗੁਰਕਮਲ ਕੌਰ ਨੇ 99, ਹਰਸਿਮਰਨ ਕੌਰ ਨੇ 98, ਸਿਮਰਨਜੋਤ ਕੌਰ ਵਿਰਦੀ ਨੇ 97, ਆਸਥਾ ਨੇ 96, ਜਸਪ੍ਰੀਤ ਕੌਰ ਨੇ 95 ਅੰਕ ਪ੍ਰਾਪਤ ਕੀਤੇ। ਇਸ ਮੌਕੇ ਤੇ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਨਿਸ਼ਾ ਮੜੀਆ ਅਤੇ ਪਿ੍ਰੰਸੀਪਲ ਅਮਿਤਾਲ ਕੌਰ ਨੇ ਸਾਰੇ ਵਿਦਿਆਰਥੀਆਂ, ਉਹਨਾਂ ਦੇ ਮਾਤਾ-ਪਿਤਾ ਅਤੇ ਸਾਰੇ ਸਟਾਫ ਨੂੰ ਕਰੋਨਾ ਕਾਲ
ਦੌਰਾਨ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ।

No comments:
Post a Comment