Monday, 2 August 2021

ਠੰਡਲ ਦੀ ਅਗਵਾਈ 'ਚ ਹਕੂਮਤਪੁਰ ਦੇ ਦਰਜਨਾ ਨੌਜਵਾਨ ਅਕਾਲੀ ਦਲ 'ਚ ਸ਼ਾਮਿਲ


ਹੁਸ਼ਿਆਰਪੁਰ, 2 ਅਗਸਤ (ਤਰਸੇਮ ਦੀਵਾਨਾਂ) ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਵੇਂ-ਜਿਵੇਂ ਨਜਦੀਕ ਆ ਰਹੀਆਂ ਹਨ ਤਿਵੇਂ-ਤਿਵੇਂ ਹਲਕਾ ਚੱਬੇਵਾਲ ਵਿੱਚੋਂ ਵੱਡੀ ਗਿਣਤੀ 'ਚ ਨੌਜਵਾਨ ਆਏ ਦਿਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ। ਅੱਜ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਦੀ ਰਹਿਨੁਮਾਈ ਅਤੇ ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਠੰਡਲ ਮੈਂਬਰ ਕੋਰ ਕਮੇਟੀ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਚੱਬੇਵਾਲ 'ਚ ਉਸ ਸਮੇਂ ਵੱਡੀ ਮਜਬੂਤੀ ਮਿਲੀ ਜਦੋਂ ਯੂਥ ਆਗੂ ਅਸ਼ਵਨੀ ਹਕੂਮਤਪੁਰ ਦੀ ਪ੍ਰੇਰਨਾ ਸਦਕਾਂ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਹਕੂਮਤਪੁਰ ਦੇ ਇੱਕ ਦਰਜਨ ਦੇ ਕਰੀਬ ਨੌਜਵਾਨ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਸੋਹਣ ਸਿੰਘ ਠੰਡਲ ਨੇ ਪਾਰਟੀ 'ਚ ਸ਼ਾਮਿਲ ਹੋਏ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਹਰ ਨੌਜਵਾਨ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਾਝੀ ਸਰਕਾਰ ਬਣਾਉਣ ਵਿੱਚ ਪੰਜਾਬ ਦੇ ਨੌਜਵਾਨ ਵੱਡਾ ਰੋਲ ਨਿਭਾਉਣਗੇ। ਇਸ ਮੌਕੇ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਧਰਮਪ੍ਰੀਤ ਸਿੰਘ ਸੰਧੂ, ਸਲੀਮ ਖਾਨ, ਚੰਦੂ, ਅਸੀਮ ਖਾਨ, ਬਲਕਾਰ, ਸੌਰਭ, ਰਾਹੁਲ, ਅਸ਼ੋਕ, ਸਰਬਜੀਤ, ਸੁਖਬੀਰ, ਰਘਵੀਰ ਸਿੰਘ ਤੋਂ ਇਲਾਵਾਂ ਮਾਂ. ਰਸ਼ਪਾਲ ਸਿੰਘ ਜਲਵੇੜਾ, ਜਸਵਿੰਦਰ ਸਿੰਘ ਨੰਗਲ ਠੰਡਲ ਆਦਿ ਹਾਜ਼ਰ ਸਨ।

No comments:

Post a Comment