Monday, 2 August 2021
ਕਿਸਾਨੀ ਸਘੰਰਸ਼ ਨੂੰ ਸਮਰਪਿੱਤ ਪਿੰਡ ਕਾਹਰੀ ਵਿਖੇ ਪਹਿਲਾ ਖੂਨਦਾਨ ਕੈਂਪ 5 ਅਗਸਤ ਨੂੰ
ਹੁਸ਼ਿਆਰਪੁਰ (ਤਰਸੇਮ ਦੀਵਾਨਾ)- ਜੈ ਭੀਮ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਕਾਹਰੀ (ਹੁਸ਼ਿਆਰਪੁਰ) ਵਿਖੇ ਕਿਸਾਨੀ ਸਘੰਰਸ਼ ਨੂੰ ਸ਼ਮਰਪਿੱਤ ਪਹਿਲਾ ਖੂਨਦਾਨ ਕੈਂਪ 5 ਅਗਸਤ ਨੂੰ ਸੰਤ ਬਾਬਾ ਸਤਪਾਲ ਸਿੰਘ ਜੀ ਦੇ ਵਿਸ਼ੇਸ਼ ਆਸ਼ੀਰਵਾਦ ਨਾਲ ਲਗਾਇਆ ਜਾ ਰਿਹਾ ਹੈ। ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਕੈਂਪ ਵਿੱਚ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਹੁਸ਼ਿਆਰਪੁਰ, ਪੰਥ ਮਾਤਾ ਸਾਹਿਬ ਕੌਰ ਵੈਲਫੇਅਰ ਸੁਸਾਇਟੀ, ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਪਿੰਡ ਡਰੌਲੀ ਕਲਾਂ, ਸਰਬ ਕਲਿਆਣ ਸੁਸਾਇਟੀ, ਹਰਜਿੰਦਰ ਹਰਗੜੀਆ, ਜੀਤ ਕੰਧਾਲਾ ਸ਼ੇਖਾਂ, ਰਿੰਕੂ ਸਿੱਧੂ, ਅਮਰੀਕ ਸਿੰਘ ਮੀਕਾ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ। ਪ੍ਰਬੰਧਕਾਂ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਕੇ ਥੈਲੇਸੀਮੀਆ ਨਾਲ ਪੀ੍ਹੜਤ ਬਚਿਆਂ ਦੀ ਮੱਦਦ ਕਰਨ ਦੀ ਅਪੀਲ ਕੀਤੀ ਹੈ।
Subscribe to:
Post Comments (Atom)

No comments:
Post a Comment