Monday, 2 August 2021

ਕਪੂਰਥਲਾ ਵਿਖੇ ਐਨੀਆਰਾ ਰਿਕਾਰਡਜ਼ ਵੱਲੋਂ ਮਰਹੂਮ ਗਾਇਕ ਮੁਹੰਮਦ ਰਫੀ ਜੀ ਨੂੰ ਸ਼ਰਧਾਂਜਲੀ ਤੇ ਉਨਾਂ ਦੀ ਯਾਦ ਵਿੱਚ ਆਡੀਸ਼ਨ ਕਰਵਾਇਆ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 2 ਅਗਸਤ, 2021
: ਕਪੂਰਥਲਾ ਵਿਖੇ ਐਨੀਆਰਾ ਰਿਕਾਰਡਜ਼ ਵੱਲੋਂ ਸਦੀ ਦੇ ਮਹਾਨ ਮਰਹੂਮ ਗਾਇਕ ਮੁਹੰਮਦ ਰਫੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਨਾਂ ਦੀ ਯਾਦ ਵਿੱਚ ਆਡੀਸ਼ਨ ਕਰਵਾਇਆ ਗਿਆ। ਇਸ ਮੌਕੇ ’ਤੇ ਐਨੀਆਰਾ ਰਿਕਾਰਡਜ਼ ਦੇ ਸਮੂੰਹ ਸਟਾਫ਼ ਨਾਲ ਮੈਨੇਜਿੰਗ ਡਾਇਰੈਕਟਰ ਸਰਬਜੀਤ ਕੌਰ, ਹਰਪ੍ਰੀਤ ਸਿੰਘ, ਕਿ੍ਰਏਟਿਵ ਡਾਇਰੈਕਟਰ ਕੁਲਵਿੰਦਰ, ਸਿੰਗਰ ਤੇ ਸਾਊਂਡ ਰਿਕਾਰਡਿਸਟ ਜੈਲਾ ਸ਼ੇਖੂਪੁਰੀਆ, ਮਿਊਜ਼ਿਕ ਡਾਇਰੈਕਟਰ ਐਂਡ ਕੰਪੋਜ਼ਰ ਕੰਵਲਪ੍ਰੀਤ ਸਿੰਘ, ਸਿੰਗਰ ਐਂਡ ਸਾਊਂਡ ਰਿਕਾਰਡਿਸਟ ਅਮਨ, ਟੈਕਨੀਕਲ ਹੈੱਡ ਤਜਿੰਦਰ ਸਿੰਘ, ਬਿਜ਼ਨੈੱਸ ਮੈਨੇਜ਼ਰ ਐਂਡ ਓਵਰਸੀਜ਼ ਸਤਨਾਮ ਕੌਰ, ਆਸੂ ਤੇ ਸਾਗਰ ਨੇ ਸ਼ਿਰਕਤ ਕੀਤੀ ।

          ਮੈਨੇਜਿੰਗ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਡੀਸ਼ਨ ਵਿੱਚ ਚੁਣੇ ਗਏ ਨਵੇਂ ਗਾਇਕ ਤੇ ਗਾਇਕਾਵਾਂ ਜੋ ਆਰਥਿਕ ਪੱਖੋਂ ਕੰਮਜ਼ੋਰ ਹਨ, ਐਨੀਆਰਾ ਰਿਕਾਰਡਜ਼ ਉਨਾਂ ਨੂੰ ਫ਼ਰੀ ਰਿਕਾਰਡ ਕਰੇਗੀ। ਉਨਾਂ ਨੇ ਦੱਸਿਆ ਕਿ ਐਨੀਆਰਾ ਰਿਕਾਰਡਜ਼ ਵੱਲੋਂ ਡਰੀਮ ਕੈਚਰ ਫ਼ਿਲਮ ਪ੍ਰੋਡੈਕਸ਼ਨ ਵੀ ਚਲਾਇਆ ਜਾ ਰਿਹਾ ਹੈ। ਜਿੱਥੇ ਐਕਟਿੰਗ, ਮਾਡਲਿੰਗ ਦੀ ਕੋਚਿੰਗ ਦਿੱਤੀ ਜਾਏਗੀ।

No comments:

Post a Comment