Tuesday, 3 August 2021

ਬਾਰਵੀਂ ਦੇ ਨਤੀਜਿਆਂ ਵਿੱਚ ਸ.ਸ.ਸ.ਸ. ਕੋਟਲੀ ਥਾਨ ਸਿੰਘ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ


ਜਲੰਧਰ (ਜਲਪ੍ਰੀਤ ਸਿੰਘ)- ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚ ਸ.ਸ.ਸ.ਸ. ਕੋਟਲੀਥਾਨ ਸਿੰਘ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਸਕੂਲ ਦੇ ਬਾਰਵੀਂ ਜਮਾਤ ਦੇ ਨਤੀਜੇ ਬਹੁਤ ਵਧੀਆ ਰਹੇ ਹਨ। ਬਾਰਵੀਂ ਜਮਾਤ ਵਿੱਚ ਕਾਮਰਸ ਸਟਰੀਮ ਦੀ ਵਿਦਿਆਰਥਣ ਕਵਿਤਾ 93% ਅੰਕ ਹਾਸਿਲ ਕਰਕੇ ਕਾਮਰਸ ਸਟਰੀਮ ਅਤੇ ਸਕੂਲ ਵਿੱਚ ਅਵੱਲ ਰਹੀ ਹੈ ਕਾਮਰਸ ਵਿਸ਼ੇ ਦੇ ਹੀ ਦੋ ਹੋਰ ਸਟੂਡੇੰਟਸ ਜਿਨ੍ਹਾਂ ਵਿਚ ਵਿਦਿਆਰਥਣ ਰੁਪਾਲੀ ਨੇ 92.6 % ਅੰਕ ਅਤੇ ਵਿਦਿਆਰਥਣ ਰੀਸ਼ਿਕਾ ਨੇ 91 % ਅੰਕ ਹਾਸਿਲ ਕਰ ਕਾਮਰਸ ਸਟਰੀਮ ਅਤੇ ਸਕੂਲ ਵਿੱਚ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਬਾਰ੍ਹਵੀਂ ਸਾਇੰਸ ਸਟਰੀਮ ਦੀ ਵਿਦਿਆਰਥਣ  ਰਮਨਦੀਪ ਕੌਰ ਨੇ 89.8% ਅੰਕਾਂ ਨਾਲ ਪਹਿਲਾ, ਵਿਦਿਆਰਥਣ ਲਵਜੀਤ ਕੌਰ ਨੇ 89.6% ਅੰਕਾਂ ਨਾਲ ਦੂਸਰਾ ਅਤੇ ਵਿਦਿਆਰਥਣ ਕਨਿਕਾ ਨੇ 87.4% ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਬਾਰਵੀ ਵੋਕੇਸ਼ਨਲ ਦੇ ਵਿਦਿਆਰਥੀ ਅੰਕੁਸ਼ ਨੇ 82.8% ਅੰਕਾਂ ਨਾਲ ਪਹਿਲਾ, ਕੁਮਾਰ ਸਾਗਰ ਨੇ 82.4% ਅੰਕਾਂ ਨਾਲ ਦੂਸਰਾ ਅਤੇ ਵਿਦਿਆਰਥਣ ਰੋਮੀ ਨੇ 81% ਅੰਕਾਂ ਨਾਲ ਵੋਕੇਸ਼ਨਲ ਸਟਰੀਮ ਵਿਚ ਤੀਸਰਾ ਸਥਾਨ ਹਾਸਿਲ ਕੀਤਾ ਹੈ। ਬਾਰਵੀ ਆਰਟਸ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਨੇ 84.8 % ਅੰਕਾਂ ਨਾਲ ਪਹਿਲਾ, ਵਿਦਿਆਰਥਣ ਅਨਾਮਿਕਾ ਨੇ 82.4% ਅੰਕਾਂ ਨਾਲ ਦੂਸਰਾ ਅਤੇ ਵਿਦਿਆਰਥਣ ਤਮੰਨਾ ਨੇ 81% ਅੰਕਾਂ ਨਾਲ  ਆਰਟਸ ਸਟਰੀਮ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ ਹੈ। ਸਕੂਲ ਦੇ ਪਿ੍ਰੰਸਿਪਲ ਮੈਡਮ ਸੰਦੀਪ ਕੌਰ ਨੇ ਬਾਰਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਲਈ ਇਨ੍ਹਾਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ ਵਧਾਈ ਦਿੱਤੀ।

No comments:

Post a Comment