Thursday, 1 July 2021
ਦਰਬਾਰ ਬਾਬਾ ਮੀਆਂ ਰਾਣਾ ਜੀ ਕਪੂਰ ਪਿੰਡ ਵਿਖੇ ਸਲਾਨਾਂ ਜੋੜ ਮੇਲਾ ਕਰਵਾਇਆ
ਆਦਮਪੁਰ (ਬਲਵੀਰ ਕਪੂਰ ਪਿੰਡ)- ਸਰਕਲ ਪਤਾਰਾ ਦੇ ਕਪੂਰ ਪਿੰਡ (ਜਲੰਧਰ) ਵਿੱਚ ਮੋਜੂਦ ਦਰਬਾਰ ਬਾਬਾ ਮੀਆਂ ਰਾਣਾ ਜੀ ਵਿਖੇ ਸਲਾਨਾਂ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਸੰਤੋਖ ਦਾਸ ਅਤੇ ਪ੍ਰਧਾਨ ਦਰਸ਼ਨ ਰਾਮ ਸਿਆਣ ਅਤੇ ਸਮੂਹ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਝੰਡੇ ਦੀ ਰਸਮ ਅਦਾ ਕੀਤੀ ਗਈ। ਉਪਰੰਤ ਚਿਰਾਗ ਰੋਸ਼ਨ ਕੀਤੇ ਗਏ। ਇਸ ਜੋੜ ਮੇਲੇ ਦੋਰਾਨ ਆਰ.ਵੀ ਮਲਹੋਤਰਾ ਐਂਡ ਪਾਰਟੀ ਵਲੋਂ ਨਕਲਾਂ ਪ੍ਰੋਗਰਾਮ ਪੇਸ਼ ਕਰਦੇ ਹੋਏ ਪੀਰਾਂ ਦੀ ਮਹਿਮਾ ਦਾ ਗੁਗਾਨ ਕੀਤਾ। ਇਸ ਮੌਕੇ ਪ੍ਰਧਾਨ ਦਰਸ਼ਨ ਰਾਮ ਸਿਆਣ, ਬਾਬਾ ਸੰਤੋਖ ਦਾਸ, ਮੀਤ ਪ੍ਰਧਾਨ ਪਿਆਰਾ ਲਾਲ ਨਰੰਗਪੁਰ, ਨਿਰਮਲ ਦਾਸ, ਜੋਨੀ, ਮਨਜਿੰਦਰ, ਵਿਕਰਮਜੀਤ, ਕੇਵਲ ਕ੍ਰਿਸ਼ਨ, ਧਰਮਪ੍ਰੀਤ, ਰਵੀਪਾਲ, ਚਮਨ ਲਾਲ ਸਾਬਕਾ ਸਰਪੰਚ, ਸਰਪੰਚ ਸੋਨੀਆ, ਪੰਚ ਬਲਵੀਰ ਕੌਰ, ਸੁਰਿੰਦਰ ਸਿਆਣ, ਕੁਲਵੰਤ ਦੀਪਕ ਕੁਮਾਰ ਅਤੇ ਹੋਰ ਹਾਜ਼ਰ ਸਨ।
Subscribe to:
Post Comments (Atom)

No comments:
Post a Comment