Thursday, 1 July 2021

ਕਾਰ ਵਿਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ ਤੇ ਮੌਤ


ਵੱਡੀ ਤੇ ਤਾਜ਼ਾ ਬਰੇਕਿੰਗ ਨਿਊਜ਼ 

ਪੱਤਰਕਾਰ ਗੁਲਸ਼ਨ ਰਣੀਆ ਗੁਰਦਾਸਪੁਰ ਦੀ ਰਿਪੋਟ- ਜ਼ਿਲ੍ਹਾ ਗੁਰਦਾਸਪੁਰ ਦੇ ਨਜ਼ਦੀਕ ਖੋਖਰ ਜੋ ਗੁਰਦਾਸਪੁਰ ਕਲਾਨੌਰ ਮਾਰਗ ਤੇ ਸਥਿਤ ਹੈ ਉਸ ਸੜਕ ਤੇ  ਸੋਗ ਦੀ ਲਹਿਰ ਫੈਲ ਗਈ ਜਿਸ ਵਕਤ ਕਲਾਨੌਰ ਆ ਰਹੇ ਟਰੱਕ ਦੇ ਹੇਠਾਂ ਇਕ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਮ੍ਰਿਤਕਾਂ ਦੇ ਵਿਚ ਤਿੰਨ ਔਰਤਾਂ ਅਤੇ ਇਕ ਆਦਮੀ ਜਿਸ ਦੀ ਪਹਿਚਾਣ ਬਿਕਰਮ ਮਸੀਹ ਵਾਸੀ ਕਲਾਨੌਰ ਵਜੋਂ ਹੋਈ ਹੈ ਇਸ ਹਾਦਸੇ ਵਿੱਚ ਹਾਦਸੇ ਵਿੱਚ ਜਾਕੋ ਰਾਖੇ ਸਾਈਆਂ ਮਾਰ ਨਾ ਸਾਕੇ ਕੋਇ ਦੀ ਉਸ ਵੇਲੇ ਇਕੱਤਰ ਹੋਏ ਲੋਕਾਂ ਨੂੰ ਯਾਦ ਆਈ ਜੋ ਇਸ ਦੁਖਦਾਈ ਘਟਨਾ ਦੇ ਵਿਚ ਇਕ ਢਾਈ ਸਾਲਾ ਬੱਚੀ ਬੱਚਾ ਦੱਸਿਆ ਜਾ ਰਿਹਾ ਜੋ ਕਿ  ਸੱਟਾਂ ਨਾਲ ਜ਼ਖ਼ਮੀ ਹੋ ਗਿਆ ਪਰ ਉਸ ਦੀ ਤਬੀਅਤ ਨੂੰ ਦੇਖਦੇ ਹੋਏ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਇਸ ਮੌਕੇ ਦੀ ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਜੌੜਾ ਛਤਰਾਂ ਚੌਕੀ ਦੇ ਇੰਚਾਰਜ ਏਐਸਆਈ ਕੁਲਦੀਪ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੀ ਕਾਰ ਅਤੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਅੰਦਰ ਪਹੁੰਚਦਾ ਕੀਤਾ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਇਸ ਦੁਖਦਾਈ ਹਾਦਸੇ ਦਾ ਸ਼ਿਕਾਰ ਇੱਕ ਔਰਤ ਹੁੰਦੀ ਹੁੰਦੀ ਵਾਲ ਵਾਲ ਬਚ ਗਈ ਜੋ ਕਿ ਜੋ ਕਿ ਇਸ ਹਾਦਸੇ ਵਿੱਚ ਚਾਰ ਮ੍ਰਿਤਕਾਂ ਨੂੰ ਆਪਣੀਆਂ ਜਾਨਾਂ ਦੇ ਕੇ ਤੇ ਇਕ ਬੱਚੀ ਨੂੰ ਫੱਟੜ ਹੋਣ ਤੋਂ ਬਾਅਦ ਇਕ ਔਰਤ ਨੂੰ ਜ਼ਿੰਦਗੀ ਜਿਊਣ ਲਈ ਰੱਬ ਦੇ ਘਰੋਂ ਦਾਤ ਬਖ਼ਸ਼ ਦਿੱਤੀ ਗਈ ਪਰ ਇਸ ਹਾਦਸੇ ਦਾ ਕਾਰਨ ਵਾਲ ਵਾਲ ਬਚੀ ਔਰਤ ਦੱਸੀ ਜਾ ਰਹੀ ਹੈ ਜੋ ਕਿ ਮੋਪੇਡ ਤੇ ਸਵਾਰ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਇਹ ਵਾਲ ਵਾਲ ਬਚੀ ਔਰਤ ਮੌਕੇ ਦੀ ਨਜ਼ਾਕਤ ਨੂੰ ਪਛਾਣਦੀ ਹੋਈ ਨਜ਼ਦੀਕ ਪੈਂਦੇ ਪਿੰਡ ਪੀਰਾਂਬਾਗ ਵੱਲ ਨੂੰ ਆਪਣੀ ਮੋਪਿਡ ਲੈ ਕੇ ਭਗੌੜੀ ਹੋ ਗਈ ਇਸ ਭਿਆਨਕ ਆਸ ਪਾਸ ਦੇ ਪਿੰਡਾਂ ਵਿੱਚ ਸੁੰਨ ਸਾਨ ਦਾ ਪਸਾਰਾ ਪਸਰ ਗਿਆ ਹੈ ।

No comments:

Post a Comment