Wednesday, 7 July 2021

ਮਨੁੱਖੀ ਅਧਿਕਾਰ ਮੰਚ ਵੱਲੋਂ ਪੁਲਿਸ ਚੌਕੀ ਖੇੜਾ ਦੇ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ -ਡਾਕਟਰ ਖੇੜਾ


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਵਿਖੇ ਜ਼ਿਲ੍ਹਾ ਚੇਅਰਮੈਨ ਗੁਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਚੌਂਕੀ ਇੰਚਾਰਜ ਅਮਨ ਬੈਦਵਾਣ ਸਬ ਇੰਸਪੈਕਟਰ ਦੀ ਦੇਖ-ਰੇਖ ਹੇਠ ਗੁਰਪ੍ਰੀਤ ਸਿੰਘ ਮੁਨਸ਼ੀ ਅਤੇ ਨਰਿੰਦਰ ਕੌਰ ਲੇਡੀ ਹੌਲਦਾਰ ਨੂੰ ਉਨ੍ਹਾਂ ਵੱਲੋਂ  ਸਮਾਜ ਪ੍ਰਤੀ ਵਧੀਆ ਸੇਵਾਵਾਂ ਦੇਣ ਬਦਲੇ ਅਤੇ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਬਦਲੇ ਸੰਸਥਾ ਵੱਲੋਂ ਕੋਵਿਡ 19 ਦਾ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ,ਸਿਵਲ ਪ੍ਰਸ਼ਾਸਨ, ਸਫ਼ਾਈ ਕਰਮਚਾਰੀ, ਪੱਤਰਕਾਰ ਭਾਈਚਾਰਾ ਅਤੇ ਸਿਹਤ ਵਿਭਾਗ ਵੱਲੋਂ ਆਪਣੀਆਂ ਕੀਮਤੀ ਜਾਨਾਂ ਦੀ ਬਿਨਾਂ ਪ੍ਰਵਾਹ ਕੀਤੇ ਸਮਾਜ ਦੀ ਸੇਵਾ ਲਈ ਵਰੰਟ ਲਾਇਨ ਤੇ ਆ ਕੇ ਕੰਮ ਕਰਦੇ ਰਹੇ। ਇਨ੍ਹਾਂ ਦੀਆਂ ਸਮਾਜ ਪ੍ਰਤੀ ਵੱਡ ਮੁਲੀਆ ਸੇਵਾਵਾਂ ਨੂੰ ਮੁੱਖ ਰੱਖ ਕੇ ਸਨਮਾਨਿਤ ਕੀਤਾ ਗਿਆ ਹੈ। ਹੋਰਨਾਂ ਤੋਂ ਇਲਾਵਾ ਕਿਰਨਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਬਲਾਕ ਅਮਲੋਹ, ਜ਼ੀਨਤ ਬੇਗਮ ਮੀਤ ਪ੍ਰਧਾਨ ਇਸਤਰੀ ਵਿੰਗ, ਵਰਿੰਦਰ ਕੁਮਾਰ ਸ਼ਰਮਾ ਉਪ ਚੇਅਰਮੈਨ ਆਰ ਟੀ ਆਈ ਸੈਲ ਅਤੇ ਮੁਨੀਸ਼ ਕੁਮਾਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

No comments:

Post a Comment