ਗੀਤਕਾਰੀ ਤੇ ਗਾਇਕੀ ਖੇਤਰ ਵਿਚ ਆਪਣੇ ਲਿਖੇ ਗੀਤਾਂ ਨੂੰ ਖੁਦ ਆਪਣੀ ਅਵਾਜ਼ ਵਿਚ ਰਿਕਾਰਡ ਕਰਨ ਵਰਗੀ ਬਰਾਬਰ ਦੀ ਮੁਹਾਰਿਤ ਰੱਖਣ ਵਾਲੇ ਮਾਣ-ਮੱਤੇ ਨਾਵਾਂ ਦੀ ਸੂਚੀ ਵਿਚ ਆਉਂਦਾ ਅਦਬ ਅਤੇ ਨਿਮਰਤਾ ਦੀ ਮੂਰਤ ਇਕ ਨਾਮ ਹੈ-ਰਾਹਤ ਗੁਰਮੀਤ। ਪੰਜਾਬ ਦੀ ਜਰਖੇਜ਼ ਧਰਤੀ ਤੇ ਵਿੱਦਿਅਕ ਦੇ ਸੋਮੇ (ਭੀਖੋ ਵਾਲ) ਹੁਸ਼ਿਆਰਪੁਰ ਸ਼ਹਿਰ ਵਿਚ ਰਹਿੰਦਿਆਂ ਰਾਹਤ ਗੁਰਮੀਤ ਨੇ ਗੌਰਮਿੰਟ ਕਾਲਜ ਵਿੱਚ ਐਮ. ਏ. ਕਰਨ ਉਪਰੰਤ ਸੰਗੀਤ ਜਗਤ ਵਿਚ ਦਸਤਕ ਦਿੱਤੀ। ਉਸ ਨੂੰ ਗਾਇਕੀ ਦੀ ਦਾਤ ਵਿਰਸੇ ਵਿਚੋਂ ਹੀ ਮਿਲੀ ਹੈ। ਗਰੀਬੀ ਦੀ ਦਲਦਲ ਵਿਚੋਂ ਉਠਕੇ, ਕਲਾ ਦੇ ਸਿਰ ਤੇ ਉਡਾਰੀਆਂ ਮਾਰਦਿਆਂ ਕਈ ਬਾਰ ਕਨੇਡਾ, ਇੰਗਲੈਂਡ, ਅਮਰੀਕਾ ਆਦਿ ਦੀਆਂ ਉਡਾਣਾਂ ਭਰਕੇ ਆਪਣੀ ਲਾ-ਜੁਵਾਬ ਗਾਇਕੀ ਕਲਾ ਦੀਆਂ ਯਾਦਗਾਰੀ ਪੈੜਾਂ ਛੱਡਦਿਆਂ ਰਾਹਤ ਗੁਰਮੀਤ ਇੱਕ ਨਾਮਵਰ ਤੇ ਸਫ਼ਲ ਇੰਟਰਨੈਸ਼ਨਲ ਪੱਧਰੀ ਗਾਇਕਾ ਦਾ ਰੁੱਤਬਾ ਹਾਸਲ ਕਰ ਚੁੱਕੀ ਹੈ। ਸੁਨਹਿਰੀ ਅੱਖਰਾਂ ਵਿਚ ਲਿਖਣ ਯੋਗ ਹੈ ਕਿ ਰਾਹਤ ਗੁਰਮੀਤ ਨੂੰ ਸਵ: ਸ੍ਰ ਸੰਤੋਖ ਸਿੰਘ (ਆਈ. ਆਰ. ਐਸ.) ਦੀ ਛੋਟੀ ਭੈਣ ਹੋਣ ਦਾ ਵੀ ਗੌਰਵ ਹਾਸਲ ਹੈ। ਇਹ ਮਾਣ-ਮੱਤੇ ਰੁੱਤਬੇ, ਇਨਾਂ ਦੋਵਾਂ ਭੈਣ-ਭਰਾਵਾਂ ਦੇ ਕੋਮਲ ਸੁਭਾਅ, ਨਿੱਗਰ ਸੋਚ, ਦਰਿੜ ਵਿਸ਼ਵਾਸ਼ ਵਾਲੇ ਕਠੋਰ ਤਪੱਸਵੀ ਹੋਣ ਦੀ ਜ਼ਬਰਦਸਤ ਗਵਾਹੀ ਦਿੰਦੇ ਹਨ। . . ਉਸ ਦੇ ਗੀਤ ਰੋਮਾਂਟਿਕ ਹੋਣ, ਭਾਵੇਂ ਫੋਕ ਕਲਚਰਲ ਅਤੇ ਭਾਵੇਂ ਸੂਫੀਆਨਾ ਕਲਾਮ ਹੋਵੇ, ਉਹ ਸਰੇਤਿਆਂ ਨੂੰ ਕੀਲਣ ਦਾ ਪੂਰਨ ਦਮ ਰੱਖਦੇ ਹਨ।
ਰਾਹਤ ਗੁਰਮੀਤ ਨੇ ਵੱਡੇ ਵੱਡੇ ਵਿਰਾਇਟੀ ਸ਼ੋਅ ਵੀ ਸਫ਼ਲਤਾ ਪੂਰਵਕ ਕੀਤੇ ਅਤੇ ਪੀਰਾਂ-ਫਕੀਰਾਂ ਦੇ ਦਰਬਾਰਾਂ ਦੀਆਂ ਮਹਿਫਲਾਂ ਵਿਚੋਂ ਅਸ਼ੀਰਵਾਦ ਖੱਟਣ ਦੇ ਨਾਲ ਨਾਲ ‘ਵੀਰਾਟ ਰੇਡੀਓ ਸਟੇਸ਼ਨ ਪਟਿਆਲਾ', ਦੂਰਦਰਸ਼ਨ ਚੰਡੀਗੜ, ‘ਵਾਕ ਟੀ. ਵੀ. ਚੈਨਲ' ਜ਼ੀਰਕਪੁਰ ਅਤੇ ‘ਸੁਨਹਿਰਾ ਸਮਾਜ ਟੀ. ਵੀ. ਚੈਨਲ' ਆਦਿ ਥਾਵਾਂ ਤੋਂ ਵੀ ਮਣਾਂ ਮੂੰਹੀਂ ਮਾਣ ਸਨਮਾਨ ਮਿਲਿਆ ਹੈ, ਉਸਨੂੰ। ਰਾਹਤ ਦੀਆਂ ਮਾਰਕੀਟ ਵਿਚ ਆਈਆਂ ਐਲਬਮਾਂ ’ਚੋਂ, ‘ਪੀਰਾਂ ਦੀ ਮਹਿਫ਼ਿਲ', ‘ਮੈਂ ਦੀਵਾਨੀ ਮਸਤਾਂ ਦੀ' ਤੇ ‘ਨਿਵ ਜਾਏ ਮਾਲਕਾ ਨਿਵ ਜਾਏ' ਵਿਸ਼ੇਸ਼ ਵਰਨਣ ਯੋਗ ਹਨ। ਉਸ ਦੀ ਸੁਰੀਲੀ ਆਵਾਜ ਵਿਚ ਗਾਇਨ ਕੀਤੀ ਮਾਤਾ ਰਾਣੀ ਦੀਆਂ ਦਸ ਭੇਟਾਂ ਦੀ ਐਲਬਮ, ‘ਮਾਏ ਨੀ ਮਾਏ' ਅਤੇ ਉਸ ਦੇ ‘ਵਾਈਕ ਜਿਪਸੀ', ‘ਬੱਲਾਂ ਤੇ ਖੁਰਾਲ' (ਰਵੀਦਾਸ ਭਗਤ ਜੀ ਸਬੰਧੀ ਡਿਯੂਟ), ‘ਫਾਲੋ ਕਰੇਂਗਾ' ਵੀ ਸੁਪਰ ਹਿੱਟ ਰਹੇ। ਉਸ ਦੇ ਗਾਏ ਗੀਤਾਂ ਨੂੰ ਇੰਟਰਨੈਸ਼ਨਲ ਕੈਸਿਟ ਕੰਪਨੀ ਆਈ. ਐੱਸ. ਬੀ. ਅਤੇ ਜੱਸ ਰਿਕਾਰਡਜ ਨੇ ਬੜੀ ਸ਼ਾਨੋ-ਸ਼ੌਕਤ ਨਾਲ ਰਿਲੀਜ਼ ਕੀਤਾ ਹੈ। ਉਸਦੇ ‘ਇਹ ਇਸ਼ਕ ਹਕੀਕਤ ਬਣਦਾ ਨਹੀਂ', ‘ਮੈਨੂੰ ਗਿਫ਼ਟਾਂ ਦੇ ਵਿਚ ਨਹੀਂਉਂ ਚੂੜੀਆਂ ਪਸੰਦ' ਆਦਿ ਗੀਤ ਜਲਦੀ ਹੀ ਕਲਾ-ਪ੍ਰੇਮੀਆਂ ਦੇ ਹੱਥਾਂ ਵਿਚ ਆ ਰਹੇ ਹਨ। ਉਸ ਦੇ ਮਨ-ਪਸੰਦ ਸੰਗੀਤਕਾਰ ਸ੍ਰੀ ਏ. ਬੀ. ਕਿੰਗ ਹਨ।
ਸਹਿਯੋਗੀਆਂ ਵਿਚ ਆਪਣੀ ਮਾਂ ਤੋਂ ਇਲਾਵਾ ਐਕਟਰ ਕਰਮਜੀਤ ਸਿੰਘ
ਸੰਧੂ, ਵਨੀਤ ਅਟਵਾਲ, ਜਿੰਮੀ ਕੌਸ਼ਿਕ ਸਿੰਗਰ ਤੇ ਐਕਟਰ, ਬੱਬੂ ਜੀ ਡੁਬੱਈ, ਪੀ. ਕੇ. ਕਲੇਰ, ਬਾਬਾ ਕਮਲ
ਜੀ ਅਤੇ ਬਲਦੇਵ ਰਾਹੀ (ਮੰਚ ਸੰਚਾਲਕ ਤੇ ਗੀਤਕਾਰ) ਦਾ ਜ਼ਿਕਰ ਕਰਨ ਵਾਲੀ ਗੁਰਮੀਤ ਕਈ ਸਮਾਜਿਕ ਸੰਸਥਾਵਾਂ
ਨਾਲ ਜੁੜ ਕੇ ਸਮਾਜ-ਸੇਵੀ ਕਾਰਜਾਂ ਦੁਆਰਾ ਵੀ ਆਪਣੇ ਮਨ ਨੂੰ ਰਾਹਤ ਮਿਲਦਾ ਮਹਿਸੂਸ ਕਰ ਰਹੀ ਹੈ। ਉਹ
ਕਨੇਡਾ ਵਿੱਚ ਮਿਲੇ ਸਨਮਾਨ ਅਤੇ ਮਹਾਰਾਣੀ ਪ੍ਰਨੀਤ ਕੌਰ, ਐਮ. ਪੀ. ਵੱਲੋਂ ਮਿਲੇ ਸਨਮਾਨ ਨੂੰ ਆਪਣੀ
ਜ਼ਿੰਦਗੀ ਦੀ ਮਾਣ-ਮੱਤੀ ਅਹਿਮ ਪ੍ਰਾਪਤੀ ਦੱਸਦੀ ਹੈ।
ਮਾਂ-ਬੋਲੀ ਪੰਜਾਬੀ ਅਤੇ ਸਾਹਿਤ ਦੀ ਧੁਰ ਅੰਦਰ ਤੋਂ ਸੇਵਾ ਕਰਦਿਆਂ ਪੰਜਾਬ, ਪੰਜਾਬੀ ਤੇ ਪੰਜਾਬੀਅਤ
ਦਾ ਦੁਨੀਆਂ ਵਿਚ ਸਿਰ ਉਚਾ ਕਰ ਰਹੀ ਇਸ ਸਾਫ ਦਿਲ ਤੇ ਰਹਿਮ ਦਿਲ ਗੀਤਕਾਰਾ ਤੇ ਅੰਤਰਰਾਸ਼ਟਰੀ ਗਾਇਕਾ
ਰਾਹਤ ਗੁਰਮੀਤ ਦੇ ਸੁਪਨਿਆਂ ਨੂੰ ਹੋਰ ਵੀ ਭਰਵਾਂ ਬੂਰ ਪਵੇ ! ਆਮੀਨ !
-ਪ੍ਰੀਤਮ ਲੁਧਿਆਣਵੀ (ਚੰਡੀਗੜ) 9876428641
ਸੰਪਰਕ : ਰਾਹਤ ਗੁਰਮੀਤ,
ਮੁਹਾਲੀ, 9876392980


No comments:
Post a Comment