Wednesday, 7 July 2021

ਸਰਬ ਨੌਜਵਾਨ ਸਭਾ ਨੇ ਕਰਵਾਇਆ ਨਸ਼ਿਆਂ ਖਿਲਾਫ ਜਾਗਰੁਕਤਾ ਸੈਮੀਨਾਰ


ਦੇਸ਼ ਵਿਚ ਨਸ਼ਿਆਂ ਦੇ ਖਾਤਮੇ ਲਈ ਮਾਰਗ ਦਰਸ਼ਕ ਦੀ ਭੂਮਿਕਾ ਨਿਭਾ ਰਿਹੈ ਪੰਜਾਬ- ਐਸ.ਪੀ ਸਰਬਜੀਤ ਬਾਹੀਆ

ਪਾਰਕ ‘ਚ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਸੁਰੱਖਿਆ ਦਾ ਸੁਨੇਹਾ

ਫਗਵਾੜਾ 09 ਜੁਲਾਈ (ਹਰੀਸ਼ ਭੰਡਾਰੀ)- “ਪੰਜਾਬੀਓ ਜਾਗੋ, ਨਸ਼ੇ ਤਿਆਗੋ’’ ਵਿਸ਼ੇ ‘ਤੇ ਸਰਬ ਨੌਜਵਾਨ ਸਭਾ (ਰਜਿ:) ਵਲੋਂ ਇਕ ਸੈਮੀਨਾਰ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪਹੁੰਚੇ ਸਰਬਜੀਤ ਸਿੰਘ ਬਾਹੀਆ ਐਸ.ਪੀ ਫਗਵਾੜਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨ ਲਈ ਪੰਜਾਬ ਪੁਲਿਸ ਨੇ ਮੁਹਿੰਮ ਚਲਾਈ ਹੋਈ ਹੈ ਪਰ ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਔਰਤਾਂ, ਲੜਕੀਆਂ ਵਿਸ਼ੇਸ਼ ਯੋਗਦਾਨ ਪਾ ਸਕਦੀਆਂ ਹਨ ਅਤੇ ਸਮਾਜ ਨੂੰ ਚੰਗੇਰਾ ਬਣਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਇਸ ਸਮੇਂ ਪੰਜਾਬ ਹੋਰਨਾਂ ਸੂਬਿਆਂ ਦੇ ਮੁਕਾਬਲੇ ‘ਨਸ਼ਿਆਂ ਦੇ ਖਾਤਮੇ ਦਾ ਮੋਹਰੀ ਸੂਬਾ ਹੈ। ਜੋ ਪੂਰੇ ਦੇਸ਼ ਦਾ ਮਾਰਗ ਦਰਸ਼ਕ ਬਣਿਆ ਹੈ। ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਥਾਣਾ ਸਦਰ ਫਗਵਾੜਾ ਵਿਖੇ ਬਤੌਰ ਟਰੇਨੀ ਐਸ.ਐਚ.ਓ ਤਾਇਨਾਤ ਡੀ.ਐਸ.ਪੀ ਬਬਨਦੀਪ ਸਿੰਘ (ਪੀ.ਪੀ.ਐਸ) ਨੇ ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ “ਨਸ਼ਿਆਂ ਨੂੰ ਕਰੋ ਨਾਂਹ’’ ਮੁਹਿੰਮ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਭਾਜਪਾ ਦੇ ਕੌਮੀ ਸਕੱਤਰ ਅਤੇ ਸਪੋਕਸ ਪਰਸਨ ਪੰਜਾਬ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਨਸ਼ੇ ਮਨੁੱਖ ਨੂੰ ਘੁਣ ਵਾਂਗੁ ਖਾ ਰਹੇ ਹਨ। ਐਡਵੋਕੇਟ ਸੰਤੋਖ ਲਾਲ ਵਿਰਦੀ ਨੇ ਨਸ਼ਿਆਂ ਦੇ ਖ਼ਾਤਮੇ ਲਈ ਨਸ਼ਿਆਂ ਦੇ ਸੌਦਾਗਰਾਂ ਨੂੰ ਸਜ਼ਾ ਦੇਣ ਦੇ ਨਾਲ-ਨਾਲ ਸਮਾਜਿਕ ਸੇਵਾ ਲਾਉਣ ਉਤੇ ਜ਼ੋਰ ਦਿੱਤਾ। ਆਮ ਆਦਮੀ ਪਾਰਟੀ ਦੇ ਐਸ.ਸੀ ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਨਸ਼ੇ ਸਮਾਜ ਦਾ ਕੋਹੜ ਹਨ ਅਤੇ ਨਸ਼ਿਆਂ ਨੂੰ ਖ਼ਤਮ ਕਰਨਾ ਸਮਾਜਕ ਚੇਤਨਾ ਰੱਖਣ ਵਾਲੇ ਲੋਕਾਂ ਦੀ ਜ਼ੁੰਮੇਵਾਰੀ ਹੈ। ਇਸ ਮੌਕੇ ਭਜਨ ਸਿੰਘ ਵਿਰਕ, ਬਲਦੇਵ ਰਾਜ ਕੋਮਲ ਰਵਿੰਦਰ ਸਿੰਘ ਰਾਏ ਤੇ ਅੰਜਲੀ ਰਾਜਪੂਤ ਨੇ ਕਵਿਤਾਵਾਂ ਰਾਹੀਂ ਨਸ਼ਿਆਂ ਨੂੰ ਤਿਆਗਣ ਦਾ ਸੁਨੇਹਾ ਦਿੱਤਾ। ਇਸ ਸੈਮੀਨਾਰ ਵਿੱਚ ਕਪੂਰਥਲਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸਮਾਜ ਸੇਵਕ ਗੁਰਬਚਨ ਸਿੰਘ ਜੋ ਕਿ ਪੰਜਾਬ ਪੁਲਿਸ ਵਿਚ ਏ.ਐਸ.ਆਈ ਤਾਇਨਾਤ ਹਨ, ਉਹਨਾਂ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਬਿਨ੍ਹਾਂ ਨਸ਼ਿਆਂ ਦੀ ਮੁਹਿੰਮ ਸੰਪੂਰਨ ਨਹੀਂ ਹੋ ਸਕਦੀ। ਇਸ ਮੌਕੇ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਪੁਲਿਸ ਦੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨਸ਼ਿਆਂ ਖਿਲਾਫ ਜਾਗਰੁਕਤਾ ਮੁਹਿਮ ਚਲਾਉਣ ਦਾ ਸੱਦਾ ਦਿੱਤਾ। ਸਮੂਹ ਬੁਲਾਰਿਆਂ ਨੇ ਸਰਬ ਨੌਜਵਾਨ ਸਭਾ ਅਤੇ ਖਾਸ ਤੌਰ ਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਨਸ਼ਿਆਂ ਖਿਲਾਫ ਜਾਗਰੁਕਤਾ ਲਿਆਉਣ ਵਿਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰਧਾਨ ਸੁਖਵਿੰਦਰ ਸਿੰਘ ਨੇ ਜਿੱਥੇ ਸਭਾ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਉਥੇ ਹੀ ਸੈਮੀਨਾਰ ‘ਚ ਹਾਜ਼ਰ ਸਭਨਾਂ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਦਾ ਹਰ ਸੰਭਵ ਉਪਰਾਲਾ ਕਰਨ। ਸਟੇਜ ਦੀ ਸੇਵਾ ਹਰਜਿੰਦਰ ਗੋਗਨਾ ਲੈਕਚਰਾਰ ਨੇ ਬਾਖੂਬੀ ਨਿਭਾਈ। ਜਗਜੀਵਨ ਖਲਵਾੜਾ ਉਪ ਚੇਅਰਮੈਨ ਮਾਰਕੀਟ ਕਮੇਟੀ ਨੇ ਅਖੀਰ ਵਿਚ ਸਾਰਿਆਂ ਦਾ ਧੰਨਵਾਦ ਕੀਤਾ। ਸਭਾ ਵਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸੈਮੀਨਾਰ ਤੋਂ ਬਾਅਦ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੰਦਿਆਂ ਭਗਵਾਨ ਪਰਸ਼ੁਰਾਮ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਬੂਟੇ ਲਗਾਏ ਗਏ। ਇਸ ਮੁਹਿਮ ਦਾ ਸ਼ੁੱਭ ਆਰੰਬ ਐਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਕਰਵਾਇਆ। ਇਸ ਮੌਕੇ ਮਨਦੀਪ ਕੌਰ, ਤਿ੍ਪਤਾ ਸ਼ਰਮਾ ਸਾਬਕਾ ਕੌਂਸਲਰ, ਪਰਸ ਰਾਮ ਸ਼ਿਵਪੁਰੀ, ਬਲਜਿੰਦਰ ਸਿੰਘ ਸਾਬਕਾ ਸਰਪੰਚ ਫਤਿਹਗੜ੍ਹ, ਬਲਜੀਤ ਕੌਰ ਬੁੱਟਰ, ਗੁਰਦੀਪ ਸਿੰਘ ਤੁੱਲੀ, ਪਿ੍ਤਪਾਲ ਕੌਰ ਤੁੱਲੀ, ਇੰਦਰਜੀਤ ਸਿੰਘ ਬਸਰਾ, ਰਜਨੀ ਬਾਲਾ ਸਮਾਜ ਸੇਵਿਕਾ, ਗੁਰਪਾਲ ਸਿੰਘ ਸਾਬਕਾ ਸਰਪੰਚ ਪਲਾਹੀ, ਸੁਖਵਿੰਦਰ ਸਿੰਘ ਸੱਲ ਪਲਾਹੀ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਰਾਜਾ, ਮਨਦੀਪ ਕੁਮਾਰ, ਆਰ.ਪੀ ਸ਼ਰਮਾ, ਜਗਜੀਤ ਸੇਠ, ਗੁਰਪ੍ਰੀਤ ਕੌਰ ਟੀਚਰ, ਸੁਖਜੀਤ ਕੌਰ ਟੀਚਰ, ਚੇਤਨਾ ਰਾਜਪੂਤ, ਦਵਿੰਦਰ ਕੌਰ, ਗੁਰਚਰਨ ਵਿੱਕੀ ਹਦਿਆਬਾਦ, ਬੀ.ਐਚ.ਖਾਨ, ਰਮਨ ਨਹਿਰਾ, ਅਸ਼ੋਕ ਮਹਿਰਾ, ਡਾ: ਨਰੇਸ਼ ਬਿੱਟੂ, ਕੁਲਬੀਰ ਬਾਵਾ, ਹਰਵਿੰਦਰ ਸਿੰਘ, ਮਨਮੀਤ ਮੇਵੀ, ਨਰਿੰਦਰ ਸੈਣੀ, ਭਿੰਡਰ ਪਟਵਾਰੀ, ਬੂੱਟਾ ਸਿੰਘ, ਪਰਵਿੰਦਰਜੀਤ ਸਿੰਘ, ਰੇਨੂੰ, ਸੇਜਲ, ਦਵਿੰਦਰ, ਸੋਨੀਆ, ਪੂਜਾ, ਰੂਬੀ, ਪ੍ਰੀਆ, ਪਰਮਿੰਦਰ ਆਦਿ ਹਾਜ਼ਰ ਸਨ।


No comments:

Post a Comment