ਚੰਡੀਗੜ (ਪ੍ਰੀਤਮ ਲੁਧਿਆਣਵੀ)- ਸਭਿਆਚਾਰ ਵੱਲ ਇੱਕ ਤੋਂ ਬਾਅਦ ਇਕ ਹੋਰ ਮਜਬੂਤ ਕਦਮ ਪੁੱਟ ਰਹੀ ਸੁਰੀਲੀ ਗਾਇਕਾ ਤੇ ਗੀਤਕਾਰਾ ਸਿਮਰਨ ਧੁੱਗਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਇਸ ਵਾਰ ਪੰਜਾਬ ਦੀ ਨੌਜਵਾਨੀ ਲਈ ਉਹ ਆਪਣੇ ਹੀ ਢੰਗ-ਤਰੀਕੇ ਨਾਲ ਇਕ ਚੰਗੀ ਸੇਧ ਦਿੰਦਾ ਹੋਇਆ ਗੀਤ ਲੈ ਕਿ ਸਰੋਤਿਆਂ ਵਿੱਚ ਹਾਜ਼ਰ ਹੋਈ ਹੈ, ‘ਪੀਣੀ ਆਂ ਸਰਦਾਰਾ’ । ਧੁੱਗਾ ਨੇ ਇਹ ਗੀਤ ਖੁਦ ਆਪ ਹੀ ਲਿਖਿਆ ਹੈ ਤੇ ਇਸ ਨੂੰ ਆਪਣੀ ਹੀ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਵਿੱਚ ਗਾਇਆ ਹੈ। ਧੁੱਗਾ ਨੇ ਕਿਹਾ ਕਿ ਪੰਜਾਬ ਦੀ ਮਸ਼ਹੂਰ ਲੋਕ ਬੋਲੀ, ‘ਪੀਣੀ ਆ ਸਰਦਾਰਾ’ ਨੂੰ ਲੈ ਕੇ ਉਸਨੇ ਇਸ ਸੇਧਾਤਮਕ ਗੀਤ ਦੀ ਸਿਰਜਣਾ ਕਰਨ ਦਾ ਉਪਰਾਲਾ ਕੀਤਾ ਹੈ। ਉਮੀਦ ਹੈ ਕਿ ਸੁਣਨ ਵਾਲੇ ਇਸ ਗੀਤ ਨੂੰ ਉਸਦੇ ਪਹਿਲੇ ਗੀਤਾਂ ਦੀ ਤਰਾਂ ਦਿਲੋਂ ਮਨੋਂ ਖ਼ੂਬ ਪਿਆਰ ਦੇਣਗੇ। ਇਸ ਗੀਤ ਦਾ ਸੰਗੀਤ ਮਨਜੀਤ ਸਿੰਘ ਨੇ ਦਿੱਤਾ ਹੈ ਤੇ ਦੇਸੀ ਟੱਚ ਵੱਲੋਂ ਇਸ ਗੀਤ ਨੂੰ ਰਿਲੀਜ ਕੀਤਾ ਗਿਆ ਹੈ।

No comments:
Post a Comment