Friday, 2 July 2021

ਹਲਕਾ ਵਿਧਾਇਕ ਫਗਵਾੜਾ ਨੇ ਕੀਤਾ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ


ਫਗਵਾੜਾ 02 ਜੁਲਾਈ (ਹਰੀਸ਼ ਭੰਡਾਰੀ)- ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਨੇ ਕੌਮੀ ਡਾਕਟਰ ਦਿਵਸ ਮੌਕੇ ਸਿਵਲ ਹਸਪਤਾਲ ਫਗਵਾੜਾ ਵਿਖੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ। ਵਿਧਾਇਕ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਮੁਸ਼ਕਿਲ ਦੌਰ ਵਿੱਚ ਡਾਕਟਰਾਂ ਵੱਲੋਂ ਦਿੱਤੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕੋਰੋਨਾ ਆਪਦਾ ਦੌਰਾਨ ਸਮਾਂ ਡਾਕਟਰਾਂ ਲਈ ਸਭ ਤੋਂ ਜ਼ਿਆਦਾ ਚੁਣੌਤੀ ਪੂਰਨ ਰਿਹਾ ਹੈ ਅਤੇ ਡਾਕਟਰਾਂ ਦੀ ਬਦੌਲਤ ਹੀ ਦੇਸ਼ ਦੇ ਨਾਗਰਿਕ ਸੁਰੱਖਿਅਤ ਬਚ ਸਕੇ ਹਨ। ਡਾਕਟਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਰੱਬ ਤੇ ਦੂਜਾ ਡਾਕਟਰ ਇਹ ਦੋਵੇਂ ਹੀ ਮਨੁੱਖ ਨੂੰ ਜੀਵਨ ਦਾਨ ਦੇਣ ਵਿੱਚ ਸਮਰੱਥ ਹਨ। ਇਸ ਭਿਆਨਕ ਦੌਰ ਵਿੱਚ ਵੀ ਡਾਕਟਰ ਹੀ ਹਨ ਜੋ ਮੂਹਰਲੀ ਕਤਾਰ ਵਿੱਚ ਖੜ੍ਹੇ ਹੋ ਕੇ ਮਾਨਵਤਾ ਦੀ ਰੱਖਿਆ ਲਈ ਸੀਨਾ ਤਾਣ ਖੜ੍ਹੇ ਹਨ। ਇਸ ਮੋਕੇ ਤੇ ਸੰਜੀਵ ਬੁੱਗਾ ਸ਼ਹਿਰੀ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ, ਗੁਰਜੀਤਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਮੁਨੀਸ਼ ਭਾਰਦਵਾਜ ਸੈਕਟਰੀ ਪੀ ਪੀ ਸੀ ਪੰਜਾਬ, ਪਦਮ ਦੇਵ ਸੁਧੀਰ ਨਿੱਕਾ, ਅਮਰਿੰਦਰ ਸਿੰਘ ਆਦਿ ਮੌਜੂਦ ਸਨ। 

No comments:

Post a Comment