Friday, 2 July 2021

ਆਦਮਪੁਰ ਵਿਚ ਬਣ ਰਹੇ ਪੁਲ ਦੇ ਦੋਨੋ ਪਾਸੇ ਸਰਵਿਸ ਲਾਇਨ ਨੂੰ ਲੈ ਕੇ ਆਦਮਪੁਰ ਵਾਸੀ ਅਤੇ ਕਈ ਜਥੇਬੰਦੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ

ਆਦਮਪੁਰ (ਅਮਰਜੀਤ ਸਿੰਘ)- ਆਦਮਪੁਰ ਵਿਚ ਬਣ ਰਹੇ ਪੁਲ ਦੇ ਦੋਨੋ ਪਾਸੇ ਸਰਵਿਸ ਲਾਇਨ ਨੂੰ ਲੈ ਕੇ ਆਦਮਪੁਰ ਵਾਸੀ ਅਤੇ ਕਈ ਜਥੇਬੰਦੀਆਂ ਨੇ ਇਸਨੂੰ ਜਲਦੀ ਬਣਾਉਣ ਲਈ ਸਰਕਾਰ ਅਤੇ ਪ੍ਰਸਾਸਨ ਤੋਂ ਮੰਗ ਕਰ ਰਹੇ ਹਨ। ਇਸ ਪੁੱਲ ਦੇ ਦੋਵੇ ਪਾਸੇ ਸਰਵਿਸ ਲਾਇਨ ਬਣਾਉਣ ਲਈ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ  ਪੰਜਾਬ, ਵਾਲਮੀਕਨ ਟਾਈਗਰ ਫੋਰਸ, ਅੰਬੇਡਕਰ ਫੋਰਸ ਪੰਜਾਬ ਵਲੋਂ ਕੁੱਝ ਦਿਨ ਪਹਿਲਾ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਸਾਸਨ ਨੂੰ ਦਿੱਤਾ ਸੀ। ਪਰ ਪ੍ਰਸਾਸਨ ਵਲੋਂ ਕੋਈ ਉੱਚਿਤ ਕਾਰਵਾਈ ਨਾ ਹੁੰਦੇ ਦੇਖ ਗੁਰੁ ਰਵਿਦਾਸ ਟਾਈਗਰ ਫੋਰਸ ਆਦਮਪੁਰ ਅਤੇ ਵਾਲਮੀਕਨ ਟਾਇਗਰ ਫੋਰਸ ਵਲੋਂ ਆਦਮਪੁਰ ਨਹਿਰ ਤੇ ਅਣਮਿੱਥੇ ਸਮੇਂ ਲਈ ਚੱਕਾ ਜਾਮ
ਕੀਤਾ ਗਿਆ ਹੈ। ਇਸ ਮੌਕੇ ਜੱਸੀ ਤੱਲ੍ਹਣ ਪੰਜਾਬ ਪ੍ਰਧਾਨ ਅਤੇ ਰਵੀ ਚੁੰਬਰ ਜਿਲਾ ਪ੍ਰਧਾਨ ਨੇ
ਪ੍ਰਸਾਸਨ ਨੂੰ ਕਿਹਾ ਕਿ ਜਦ ਤੱਕ ਪੁੱਲ ਦੇ ਦੋਨੇ ਪਾਸੀ ਸਰਵਿਸ ਲਾਇਨ ਨਹੀਂ ਬਣਾਈ ਜਾਂਦੀ ਉੱਦੋ ਤੱਕ ਆਦਮਪੁਰ ਨਹਿਰ ਤੇ ਇਹ ਧਰਨਾ ਇਸੇ ਤਰਾਂ ਜਾਰੀ ਰਹੇਗਾ। ਇਸ ਮੌਕੇ ਉਹਨਾਂ ਨੇ ਡੀਜਲ ਅਤੇ ਪੈਟਰੋਲ ਦੇ ਵੱਧ ਰਹੇ ਰੇਟਾਂ ਤੇ ਵੀ ਚਿੰਤਾ ਕਰਦੇ ਹੋਏ ਕਿਹਾ ਕਿ ਇਸਨੂੰ ਜਲਦੀ ਤੋਂ ਜਲਦੀ ਘੱਟ ਕੀਤਾ ਜਾਣਾ ਚਾਹੀਦਾ ਹੈ ਆਮ ਆਦਮੀ ਲਈ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ। ਉਨਾਂ ਨੇ ਮੰਗ ਕੀਤੀ ਹੈ ਕਿ ਆਦਮਪੁਰ ਸਿਵਲ ਹਵਾਈ ਅੱਡੇ ਦਾ ਨਾਮ ਸੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ। ਇਸ ਮੌਕੇ ਸੰਨੀ ਡਰੋਲੀ, ਰਵੀ ਵਾਲੀਆਂ, ਦੀਪਕ ਹੰਸ, ਨਰਿੰਦਰ ਗਿੱਲ, ਕਰਨ ਚੁੰਬਰ, ਮਨਿੰਦਰ ਬਾਬਾ, ਪੰਕਜ ਮਹਿਮੀ, ਪਵਨ ਸਿੱਧੂ ਅਤੇ ਹੋਰ ਵੱਡੀ ਗਿਣਤੀ ਵਿੱਚ ਨੋਜਵਾਨ ਹਾਜਰ ਸਨ।

No comments:

Post a Comment