ਹੁਸ਼ਿਆਰਪੁਰ, 5 ਜੁਲਾਈ (ਤਰਸੇਮ ਦੀਵਾਨਾ) ਹਲਕਾ ਚੱਬੇਵਾਲ ਦੇ ਪਿੰਡ ਭੂੰਗਰਨੀ ਸਮੇਤ ਆਸਪਾਸ ਦੇ ਪਿੰਡਾਂ ਦੇ ਲੋਕ ਕਾਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਦੁੱਖੀ ਹੋ ਕੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਜਥੇਦਾਰ ਸੁਰਜੀਤ ਸਿੰਘ ਮਸੂਤਾਂ ਤੇ ਜਥੇਦਾਰ ਗੁਰਮਿੰਦਰ ਸਿੰਘ ਭੂੰਗਰਨੀ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੂੰ ਮਿਲੇ। ਇਸ ਮੌਕੇ ਜਿੱਥੇ ਜਥੇਦਾਰ ਸੁਰਜੀਤ ਸਿੰਘ ਮਸੂਤਾ ਤੇ ਜਥੇਦਾਰ ਗੁਰਮਿੰਦਰ ਸਿੰਘ ਭੂੰਗਰਨੀ ਨੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਅਕਾਲੀ ਬਸਪਾ ਗਠਜੋੜ ਦੀ ਵਧਾਈ ਦਿੱਤੀ ਉੱਥੇ ਪਿੰਡ ਭੂੰਗਰਨੀ ਸਮੇਤ ਇਲਾਕੇ ਨਾਲ ਸੰਬੰਧਤ ਸਮੱਸਿਆਵਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਗਰਸ ਸਰਕਾਰ ਦੇ ਹਲਕੇ ਤੋਂ ਮੌਜੂਦਾ ਵਿਧਾਇਕ ਵਲੋਂ ਮੁੱਖਲਿਆਣਾ ਵਿਖੇ ਸਰਕਾਰੀ ਕਾਲਜ ਬਣਾਉਣ ਦਾ ਵਾਅਦਾ ਸਾਢੇ ਚਾਰ ਸਾਲ ਬਾਅਦ ਵੀ ਪੂਰਾ ਨਹੀ ਹੋ ਸਕਿਆ। ਜਦਕਿ ਮੇਹਟੀਆਣਾ ਤੋਂ ਕੋਟਫਤੂਹੀ ਤੇ ਆਦਮਪੁਰ ਤੱਕ ਜਾਣ ਵਾਲੀ ਸੜਕ ਸਮੇਤ ਅੱਤੋਵਾਲ ਵਾਇਆ ਰਾਜਪੁਰ ਭਾਈਆਂ ਤੋਂ ਭੂੰਗਰਨੀ ਤੱਕ ਜਾਣ ਵਾਲੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ। ਜਿਸਦਾ ਖਮਿਆਜਾ ਕਾਗਰਸ ਸਰਕਾਰ ਤੇ ਇਸਦੇ ਨੁਮਾਇੰਦਿਆ ਨੂੰ ਅਗਲੀਆਂ ਚੌਣਾਂ 'ਚ ਭੁਗਤਣਾ ਪਵੇਗਾ। ਇਸ ਮੌਕੇ ਸੋਹਣ ਸਿੰਘ ਠੰਡਲ ਨੇ ਵਿਸ਼ਵਾਸ਼ ਦਿਵਾਇਆ ਕਿ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਨ 'ਤੇ ਪ੍ਰਮੁੱਖ ਸੜਕਾਂ ਬਣਾਉਣ ਸਮੇਤ ਇਲਾਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਠੰਡਲ, ਮਾਂ. ਰਸ਼ਪਾਲ ਸਿੰਘ ਜਲਵੇੜਾ, ਰਾਜ ਕੁਮਾਰ ਭੂੰਗਰਨੀ, ਜਸਵਿੰਦਰ ਸਿੰਘ ਨੰਗਲ ਠੰਡਲ, ਹਰਜਿੰਦਰ ਸਿੰਘ ਪੰਚ, ਗੁਰਪ੍ਰੀਤ ਸਿੰਘ, ਨੀਰਜ ਕੁਮਾਰ, ਪਰਮਿੰਦਰ ਕੁਮਾਰ, ਸੰਜੀਵ ਸਿੰਘ, ਜੋਰਾਵਰ ਸਿੰਘ, ਜਸਕਰਨ ਸਿੰਘ, ਹਰਬੰਸ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ, ਰਵਿੰਦਰ ਸਿੰਘ ਪੰਡੋਰੀ ਕੱਦ, ਗੁਰਪ੍ਰੀਤ ਸਿੰਘ, ਪਵਨਦੀਪ ਸਿੰਘ, ਸੰਦੀਪ ਸਿੰਘ, ਅਮਰੀਕ ਸਿੰਘ, ਧਰਮਪਾਲ, ਭੁਪਿੰਦਰ ਸਿੰਘ, ਜਸਕਰਨ ਸਿੰਘ, ਹਰਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਅਮਰੀਕ ਸਿੰਘ, ਹਰਭਜਨ ਸਿੰਘ, ਕੁਲਵੰਤ ਸਿੰਘ, ਭਜਨ ਸਿੰਘ, ਅਵਤਾਰ ਸਿੰਘ, ਰਾਮ ਸਿੰਘ, ਅਮਰੀਕ ਸਿੰਘ, ਸੁਰਿੰਦਰ ਸਿੰਘ, ਅਮਰੀਕ ਸਿੰਘ, ਗੁਦਾਵਰ ਸਿੰਘ ਪੰਡੋਰੀ ਕੱਦ, ਤੀਰਥ ਲੋਈ, ਲਵਨੀਤ ਲੋਈ, ਦਵਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਪਰਮਿੰਦਰ ਸਿੰਘ, ਮਨਜੀਤ ਸਿੰਘ ਬਿੱਟਾ ਆਦਿ ਹਾਜ਼ਰ ਸਨ।
Monday, 5 July 2021
ਕਾਗਰਸ ਸਰਕਾਰ ਤੋਂ ਦੁੱਖੀ ਲੋਕ ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਡਲ ਨੂੰ ਮਿਲੇ

Subscribe to:
Post Comments (Atom)

No comments:
Post a Comment