Monday, 5 July 2021

ਦਯਾਨੰਦ ਯੂਨੀਵਰਿਸਟੀ ਮਹਾਂਵਿਦਿਆਲਾ, ਕੁਰੂਕਸ਼ੇਤਰ ਦੀ ਪੰਜਾਬੀ ਲਿਟਰੇਰੀ ਸੁਸਾਇਟੀ ਵੱਲੋਂ ਆਨਲਾਈਨ ਨਿਬੰਧ ਲੇਖਣ ਮੁਕਾਬਲਾ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 5 ਜੁਲਾਈ, 2021 :
  ਦਯਾਨੰਦ ਯੂਨੀਵਰਿਸਟੀ ਮਹਾਂਵਿਦਿਆਲਾ, ਕੁਰੂਕਸ਼ੇਤਰ ਦੀ ਪੰਜਾਬੀ ਲਿਟਰੇਰੀ ਸੁਸਾਇਟੀ ਵੱਲੋਂ ਸੰਯੋਜਿਕਾ ਡਾ. ਸੋਨੀਆ ਰਾਣੀ ਦੀ ਨਿਗਰਾਨੀ ਹੇਠ ਆਨਲਾਈਨ ਮਾਧਿਅਮ ਰਾਹੀਂ ‘ਅਜੋਕੇ ਦੌਰ ਵਿੱਚ ਗੁਰਬਾਣੀ ਦੀ ਮਹੱਤਤਾ ਵਿਸ਼ੇ ’ਤੇ ਨਿਬੰਧ ਲੇਖਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 19 ਵਿਦਿਆਰਥਣਾਂ ਨੇ ਆਪਣੇ ਨਿਬੰਧਾਂ ਰਾਹੀਂ ਗੁਰਬਾਣੀ ਦੇ ਮਹੱਤਵ ਵਿਭਿੰਨ ਪੱਖਾਂ ਤੋਂ ਪੇਸ਼ ਕਰਦੇ ਹੋਏ ਇੱਕ ਮਹੱਤਵਪੂਰਨ ਸੰਦੇਸ਼ ਦਿੱਤਾ। ਇਸ ਮੁਕਾਬਲੇ ਵਿੱਚ ਨੇਹਾ ਕੌਰ (ਬੀ. ਏ. ਭਾਗ ਦੂਜਾ) ਨੇ ਪਹਿਲਾ, ਪਿ੍ਰਯੰਕਾ (ਬੀ. ਏ. ਭਾਗ ਤੀਜਾ) ਨੇ ਦੂਜਾ ਅਤੇ ਮਨਪ੍ਰੀਤ ਕੌਰ (ਬੀ. ਏ. ਭਾਗ ਪਹਿਲਾ) ਨੇ ਤੀਜਾ ਅਤੇ ਸ਼ਲਿੰਦਰ (ਬੀ. ਏ. ਭਾਗ ਦੂਜਾ) ਨੇ ਦਿਲਾਸਾ ਪੁਰਸਕਾਰ ਪ੍ਰਾਪਤ ਕੀਤਾ।

          ਕਾਲਜ ਦੀ ਪ੍ਰਿੰਸੀਪਲ  ਡਾ. ਵਿਜੇਸ਼ਵਰੀ ਸ਼ਰਮਾ ਜੀ ਨੇ ਵਿਜੇਤਾ ਵਿਦਿਆਰਥਣਾਂ ਨੂੰ ਵਧਾਈ ਦਿੱਤੀ।  ਉਨਾਂ ਨੇ ਗੁਰਬਾਣੀ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਕਿਹਾ,‘‘ਗੁਰਬਾਣੀ ਸਾਡੇ ਸਾਹਿਤ ਅਤੇ ਸਭਿਆਚਾਰ ਦੀ ਅਜਿਹੀ ਵੱਡਮੁਲੀ ਵਿਰਾਸਤ ਹੈ ਜਿਸ ਨੇ ਮੱਧਕਾਲੀਨ ਪੰਜਾਬੀ ਅਤੇ ਭਾਰਤੀ ਸਮਾਜ-ਸਭਿਆਚਾਰ ਨੂੰ ਨਰੋਈਆਂ ਲੀਹਾਂ ਉਤੇ ਉਸਾਰਨ ਲਈ ਮਾਨਵ ਕਲਿਆਣਕਾਰੀ ਅਤੇ ਭਾਈਚਾਰੇ ਦਾ ਦਿ੍ਰਸ਼ਟੀਕੋਣ ਪ੍ਰਦਾਨ ਕੀਤਾ। ਗੁਰਬਾਣੀ ਵਿੱਚ ਨਿਹਿਤ ਸਿਖਿਆਵਾਂ ਅੱਜ ਵੀ ਪ੍ਰਾਸੰਗਿਕ ਹਨ। ਅਸੀਂ ਗੁਰਬਾਣੀ ਵਿੱਚ ਪੇਸ਼ ਸੰਦੇਸ਼ ਨੂੰ ਆਪਣੇ ਵਿਹਾਰ ਵਿੱਚ ਅਪਣਾ ਲਈਏ ਤਾਂ ਸਮਾਜ ਨੂੰ ਹੋਰ ਚੰਗਾ ਬਣਾ ਸਕਦੇ ਹਾਂ।’’  ਨਿਰਣੈ-ਮੰਡਲ ਵਿੱਚ ਡਾ. ਆਰਤੀ, ਡਾ. ਪੂਜਾ ਸ਼ਰਮਾ ਅਤੇ ਡਾ. ਸੋਨੀਆ ਰਾਣੀ ਮੌਜੂਦ ਰਹੇ।   

  

No comments:

Post a Comment