Monday, 5 July 2021

ਕੇਂਦਰ ਅਤੇ ਰਾਜ ਸਰਕਾਰਾਂ ਨੇ ਸਰਕਾਰੀ ਨੌਕਰੀਆਂ ਨੂੰ ਪ੍ਰਾਈਵੇਟ ਵਿੱਚ ਤਬਦੀਲੀ ਕਰਕੇ ਰਿਜ਼ਰਵੇਸ਼ਨ ਤਾਂ ਖਤਮ ਕੀਤੀ- ਬੇਗਮਪੁਰਾ ਟਾਈਗਰ ਫੋਰਸ




ਹੁਸ਼ਿਆਰਪੁਰ 5 ਜੁਲਾਈ ( ਤਰਸੇਮ ਦੀਵਾਨਾ )ਬੇਗਮਪੁਰਾ ਟਾੲੀਗਰ ਫੋਰਸ ਅਤੇ ਡਾ ਬੀ ਆਰ ਅੰਬੇਦਕਰ ਕਲੱਬ ਸ਼ੇਰਗੜ੍ਹ ਦੀ ਇਕ ਮੀਟਿੰਗ ਬਾਗਾਂ ਵਾਲੇ ਮਹੱਲੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ  ਹੋਈ  ਮੀਟਿੰਗ ਦੀ ਸ਼ੁਰੂਆਤ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਅਤੇ ਡਾ ਬੀ ਆਰ ਅੰਬੇਦਕਰ ਕਲੱਬ ਸ਼ੇਰਗੜ੍ਹ ਦੇ ਅਹੁਦੇਦਾਰਾਂ ਨੇ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਾ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਅਸ਼ੋਕ ਸੱਲਣ  ਨੇ ਮੀਟਿੰਗ ਵਿਚ ਸੰਬੋਧਨ ਕਰਦਿਆਂ ਕਿਹਾ  ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ  ਵੋਟ ਦਾ ਸਹੀ ਇਸਤੇਮਾਲ ਕਰਨ ਲਈ ਬੈਠੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਓੁਨਾ ਕਿਹਾ  ਅਸੀਂ ਸਭ ਇਸ ਵਾਰ ਸੱਤਾ ਵਿਚ ਆ ਕੇ ਜ਼ਾਲਮ ਸਰਕਾਰਾਂ ਨੂੰ ਇਹ ਦੱਸ ਦੇਵਾਂਗੇ ਕੀ ਅਸੀਂ ਸਭ ਇਕ ਹਾਂ ਅਤੇ ਆਉਣ ਵਾਲੀਆਂ ਚੋਣਾਂ ਵਿਚ ਇਸ ਦਾ ਸਿੱਟਾ ਆਪ ਨੂੰ ਦੇਖਣ ਨੂੰ  ਜ਼ਰੂਰ ਮਿਲੇਗਾ । ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਇਨ੍ਹਾਂ ਦੀ ਵਿਚਾਰਧਾਰਾ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਅਤੇ ਸਮਾਜ ਨੂੰ ਇਕਜੁੱਟ ਹੋ ਕੇ ਆਪਣੇ  ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਹੈ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਕਿ ਜੋ ਨੌਕਰੀਆਂ ਐਸੀ ਸਮਾਜ ਲਈ ਪੈਂਡਿੰਗ ਪਈਆਂ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ  ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਅਦਾਰੇ ਤਾਂ ਤੁਸੀਂ ਸਾਰੇ ਖ਼ਤਮ ਕਰ ਦਿੱਤੇ ਹਨ ਤੇ ਹੁਣ ਪ੍ਰਾਈਵੇਟ ਕੰਪਨੀਆਂ ਵਿਚ ਵੀ ਰਿਜ਼ਰਵੇਸ਼ਨ ਲਾਗੂ ਕੀਤੀ ਜਾਵੇ ਜਿਕਰਯੋਗ ਹੈ ਕਿ ਵੱਖ ਵੱਖ ਅਦਾਰੇ ਜੋ ਸਰਕਾਰੀ ਸਨ ਸਭ ਪ੍ਾਇਵੇਟ ਕਰ ਦਿਤੇ ਹਨ | ਬੇਗਮਪੁਰਾ ਟਾਇਗਰ ਫੋਰਸ ਵਲੋ  ਇਸ ਸੰਬੰਧੀ ਰਾਸ਼ਟਰਪਤੀ ,ਤੇ ਐਸੀ ਕਮਿਸ਼ਨ ਨੂੰ ਵੀ ਮੰਗ ਪੱਤਰ ਭੇਜੇਆ ਜਾਵੇਗਾ |  ਇਸ ਮੌਕੇ ਤੋਂ ਅਹੁਦੇਦਾਰੀਆਂ ਅਨਾਊਂਸ ਕਰਦੇ ਹੋਏ ਈਸ਼ ਕੁਮਾਰ ਹੀ ਨੂੰ ਜ਼ਿਲਾ ਜੁਆਇੰਟ ਸੈਕਟਰੀ ਲਗਾਇਆ  ਗਿਆ  ਅਤੇ ਪਿੰਡ ਸ਼ੇਰਗੜ੍ਹ ਤੋਂ  ਭੁਪਿੰਦਰ ਕੁਮਾਰ ਉਪ ਪ੍ਰਧਾਨ ਸਰਬਜੀਤ ਮੈਂਬਰ ਅਮਨਦੀਪ ਨੂੰ ਨਿਯੁਕਤ  ਕੀਤਾ ਗਿਆ   ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਸੁਖਦੇਵ ਚੱਕ ਗੁੱਜਰਾਂ ਸੀਨੀਅਰ ਪ੍ਰਧਾਨ ਦੇਵਰਾਜ ਜੀ  ਡਾ ਬੀ ਆਰ ਅੰਬੇਦਕਰ ਕਲੱਬ ਸ਼ੇਰਗੜ੍ਹ ਤੋਂ ਹਰਦੀਪ ਸਰੋਆ ਡਾ ਸੁਖਦੇਵ ਸੁਖਦਵਿੰਦਰ ਮਹੇਸ਼ ਸ਼ਿਵ ਕੁਮਾਰ ਵਿਰਦੀ ਮਾਸਟਰ ਜਗਦੀਸ਼ ਰਾਮ ਰਮੇਸ਼ ਸੰਧੂ ਜਸਵਿੰਦਰ ਸੰਧੂ ਪ੍ਰਿਥਵੀ  ਚੰਦ ਹੰਸਰਾਜ ਸਰੋਆ ਦੇਵਰਾਜ ਜੱਸੀ ਜਸਪਾਲ ਜੱਸੀ ਜੀਵਨ ਰਾਮ ਆਦਿ ਮੌਜੂਦ ਸਨ ।

No comments:

Post a Comment