Wednesday, 7 July 2021
ਪ੍ਰਾਚੀਨ ਪ੍ਰਗਟ ਸ਼ਿਵ ਮੰਦਰ ਵਿਖੇ ਲਗਾਏ ਕੋਵੀਸ਼ੀਲਡ ਟੀਕਾਕਰਨ ਕੈਂਪ ਦੀ ਕਮਲ ਧਾਲੀਵਾਲ ਨੇ ਕੀਤੀ ਸ਼ੁਰੂਆਤ
ਫਗਵਾੜਾ 07 ਜੁਲਾਈ (ਹਰੀਸ਼ ਭੰਡਾਰੀ)- ਪ੍ਰਾਚੀਨ ਪ੍ਰਗਟ ਸ਼ਿਵ ਮੰਦਰ ਵਿਖੇ ਕੋਵੀਸ਼ੀਲਡ ਟੀਕਾਕਰਨ ਕੈਂਪ ਦਾ ਆਯੋਜਨ ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਵਿਚ ਕੀਤਾ ਜਿਸ ਦੀ ਸ਼ੁਰੂਆਤ ਵਿਧਾਇਕ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਨੇ ਕੀਤੀ।ਇਸ ਮੌਕੇ ਮੰਦਿਰ ਕਮੇਟੀ ਅਤੇ ਪੰਡਿਤ ਕ੍ਰਿਸ਼ਨ ਮੁਰਾਰੀ ਨੇ ਕਮਲ ਧਾਲੀਵਾਲ ਨੂੰ ਚੁਨਰੀ ਪਹਿਨਾ ਕੇ ਸਵਾਗਤ ਕੀਤਾ।ਇਸ ਮੌਕੇ ਲਗਭਗ 110 ਲੋਕਾਂ ਨੇ ਕੋਵੀਸ਼ੀਲਡ ਵੈਕਸੀਨ ਦੀ ਖੁਰਾਕ ਲਈ। ਇਸ ਮੌਕੇ ਵਿਸੇਸ਼ ਤੋਰ ਤੇ ਚੇਅਰਮੈਨ ਬਲਾਕ ਸੰਮਤੀ ਫਗਵਾੜਾ ਗੁਰਦਿਆਲ ਸਿੰਘ ਭੁੱਲਾਰਾਈ ਵੀ ਪੁੱਜੇ। ਇਸ ਮੋਕੇ ਬਿੱਲਾ ਵਾਲੀਆ, ਜੱਜੀ ਵਾਲੀਆ, ਪੰਮੀ ਵਾਲੀਆ, ਵਿਪਨ ਸ਼ਰਮਾ ਸਪੋਕਸਮੈਨ ਸਿਵ ਸੈਨਾ ਪੰਜਾਬ, ਬੱਲੂ ਵਾਲੀਆ, ਰਾਹੁਲ ਵਾਲੀਆ, ਅੰਕੁਸ਼ ਪ੍ਰਭਾਕਰ, ਮਨਦੀਪ ਮਣੀ ਪੰਜਾਬੀ ਗਾਇਕ, ਬੁੱਧੂ ਵਾਲੀਆ, ਦੀਪਕ ਵਧਵਾ, ਟੋਨੀ ਵਾਲੀਆ, ਪਰਮਜੀਤ ਕੌਰ ਵਾਲੀਆ ਆਦਿ ਵੀ ਮੌਜੂਦ ਰਹੇ ਅਤੇ ਸਾਰੇ ਹੀ ਮੁਹੱਲਾ ਵਾਸੀਆਂ ਨੇ ਹਲਕਾ ਵਿਧਾਇਕ ਫਗਵਾੜਾ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦਾ ਅਜਿਹੇ ਉਪਰਾਲਿਆਂ ਨੂੰ ਲੈ ਕੇ ਧੰਨਵਾਦ ਕੀਤਾ।
Subscribe to:
Post Comments (Atom)


No comments:
Post a Comment