Monday, 5 July 2021
ਜਲੰਧਰ ਦਿਹਾਤੀ ਚ ਪਾਰਟੀ ਹੋਈ ਹੋਰ ਮਜ਼ਬੂਤ, ਅਲਾਵਲਪੁਰ ਦੇ ਕਈ ਪਰਿਵਾਰ ਭਾਜਪਾ ਚ ਹੋਏ ਸ਼ਾਮਿਲ
ਪਤਾਰਾ/ਜਲੰਧਰ (ਖ਼ਬਰਸਾਰ ਪੰਜਾਬ)- ਭਾਰਤੀ ਜਨਤਾ ਪਾਰਟੀ ਮੰਡਲ ਅਲਾਵਲਪੁਰ ਨੂੰ ਉਸ ਵੇਲੇ ਹੋਰ ਬੱਲ ਮਿਲਿਆ ਜਦੋ ਨਰੇਸ਼ ਕੁਮਾਰ ਬਿੱਲਾ ਦੇ ਗ੍ਰਹਿ ਵਿਖੇ ਕਈ ਪਰਿਵਾਰ ਭਾਜਪਾ ਵਿੱਚ ਸ਼ਾਮਿਲ ਹੋਏ। ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਭਾਜਪਾ ਪ੍ਰਦੇਸ਼ ਕਾਰਜਕਾਰਨੀ ਪੰਜਾਬ ਦੇ ਮੈਂਬਰ ਰਾਜੀਵ ਪਾਂਜਾ ਤੇ ਮਨਜੀਤ ਬਾਲੀ ਤੱਲ੍ਹਣ, ਜ਼ਿਲ੍ਹਾ ਜਨਰਲ ਸਕੱਤਰ ਗਿਰਧਾਰੀ ਲਾਲ ਬੋਲੀਨਾ, ਮੰਡਲ ਪ੍ਰਧਾਨ ਇੰਦਰਜੀਤ ਸਹੋਤਾ, ਮੰਡਲ ਮੀਤ ਪ੍ਰਧਾਨ ਪ੍ਰੇਮ ਬੇਰੀ, ਅਮਿਤ ਸਹੋਤਾ, ਅੰਜਲੀ ਵਰਮਾ ਮੰਡਲ ਪ੍ਰਧਾਨ ਭਾਜਪਾ ਮਹਿਲਾ ਮੋਰਚਾ, ਅਮਰਜੀਤ ਅੰਬਾਂ, ਆਸ਼ੂ ਅੰਬਾਂ, ਬਲਜੀਤ ਸਿੰਘ ਬਿਆਸ, ਹਾਜ਼ਰ ਹੋਏ। ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਨਰੇਸ਼ ਕੁਮਾਰ ਬਿੱਲਾ, ਪ੍ਰਭਜੋਤ ਸਿੰਘ, ਸ੍ਰੀਮਤੀ ਸੰਦਯਾਂ, ਦਿਲਪ੍ਰੀਤ, ਨਵਦੀਪ, ਗੁਰਪ੍ਰੀਤ, ਹਰਸ਼, ਅਕਸ਼ੈ ਕੁਮਾਰ, ਸੁਮੀਤ, ਰੋਬਿਨ, ਗਗਨ ਆਦਿ ਦਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਮਨਜੀਤ ਬਾਲੀ, ਰਾਜੀਵ ਪਾਂਜਾ ਅਤੇ ਗਿਰਧਾਰੀ ਲਾਲ ਵਲੋਂ ਜੀ ਆਇਆਂ ਆਖਿਆ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁਚਾਉਣ ਦੀ ਅਪੀਲ ਕੀਤੀ। ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਭਾਜਪਾ ਪਰਿਵਾਰ ਵਿੱਚ ਜੋ ਹੋਰ ਵਾਧਾ ਹੋਇਆ ਹੈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਇੰਦਰਜੀਤ ਸਹੋਤਾ ਨੇ ਆਈ ਹੋਈ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
Subscribe to:
Post Comments (Atom)

No comments:
Post a Comment