Monday, 5 July 2021

‌ਪਰਮਜੀਤ ਸਿੰਘ ਪੀ ਸੀ ਐਸ ਨੂੰ ਕੀਤਾ ਸਨਮਾਨਿਤ-ਡਾਕਟਰ ਖੇੜਾ

ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਇਕਾਈ ਪਟਿਆਲਾ ਦੇ ਜ਼ਿਲ੍ਹਾ ਚੇਅਰਮੈਨ ਐਂਟੀ ਕਰਾਇਮ ਸੈਲ ਗੁਰਜੀਤ ਸਿੰਘ ਰਾਜੂ ਲੰਬੀ ਦੀ ਪ੍ਰਧਾਨਗੀ ਹੇਠ ਹੋਈ।  ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ ਅਤੇ ਡਾਕਟਰ ਸਤਨਾਮ ਸਿੰਘ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਪਰਮਜੀਤ ਸਿੰਘ ਪੀ ਸੀ ਐਸ ਸੈਕਟਰੀ ਰੀਜਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਨੂੰ  ਰੁੱਖ ਲਗਾਓ, ਸਮਾਜ ਬਚਾਓ ਅਤੇ ਆਕਸੀਜਨ ਵਧਾਓ। ਇਨ੍ਹਾਂ ਵਲੋਂ ਸਮਾਜ ਪ੍ਰਤੀ ਵਧੀਆ ਸੇਵਾਵਾਂ ਦੇਣ ਬਦਲੇ ਮੰਚ ਵੱਲੋਂ ਹਰਿਆਵਲ ਦਾ ਸਰਟੀਫਿਕੇਟ, ਬਾਲ ਘੜੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂਘ ਕਿਹਾ ਕਿ ਸਮਾਜ ਨੂੰ ਵਧੀਆ ਸੇਵਾਵਾਂ ਦੇਣ ਵਾਲੇ ਅਫਸਰਾਂ ਦੀ ਅਤਿਅੰਤ ਜ਼ਰੂਰਤ ਹੈ ਜੋ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਉਦੇ ਆ ਰਹੇ ਹਨ। ਜਲਦੀ ਹੀ ਸਿਟੀ ਪਟਿਆਲਾ ਦੇ ਵਿਚ ਛਾੱ ਦਾਰ, ਫੁੱਲ ਦਾਰ, ਫ਼ਲਦਾਰ ਅਤੇ ਮੇਡੀਕੇਟਿਡ ਬੂਟੇ ਲਗਾਏ ਜਾਣ ਗੇ। ਹੋਰਨਾਂ ਤੋਂ ਇਲਾਵਾ ਕੁਲਵੰਤ ਕੌਰ ਗਿੱਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਅਰੁਣ ਕੁਮਾਰ ਉਪ ਪ੍ਰਧਾਨ, ਅਨਕੀਤਾ ਸ਼ਰਮਾ ਸਿਟੀ ਪ੍ਰਧਾਨ ਇਸਤਰੀ ਵਿੰਗ, ਤਰਨਜੀਤ ਕੌਰ ਚੇਅਰਪਰਸਨ ਐਂਟੀ ਕਰਾਇਮ ਸੈਲ ਸਿਟੀ ਪਟਿਆਲਾ, ਰਣਧੀਰ ਸਿੰਘ ਮੈਂਬਰ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ, ਬਚਿੱਤਰ ਸਿੰਘ ਰਿੰਕੂ ਅਤੇ ਵਰਿੰਦਰ ਕੁਮਾਰ ਸ਼ਰਮਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

No comments:

Post a Comment