Sunday, 4 July 2021
ਉੱਘੇ ਕੋਚ ਅਜੀਤ ਸਿੰਘ ਸੰਘਾ ਨਮਿਤ ਅੰਤਿਮ ਅਰਦਾਸ ਦੀ ਰਸਮ 9 ਜੁਲਾਈ ਨੂੰ
ਜਲੰਧਰ (ਜਲਪ੍ਰੀਤ ਸਿੰਘ)- ਉਘੇ ਕੋਚ ਅਤੇ ਅਥਲੈਟਿਕਸ ਖਿਡਾਰੀ ਸ. ਅਜੀਤ ਸਿੰਘ ਸੰਘਾ ਪੁੱਤਰ ਸ. ਬਗੀਚਾ ਸਿੰਘ ਸੰਘਾ ਵਾਸੀ ਮੋਗਾ ਪੱਟੀ ਜੰਡੂ ਸਿੰਘਾ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਤਿਨ੍ਹਾਂ ਦੇ ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਮੋਗਾ ਪੱਟੀ ਨਜ਼ਦੀਕ (ਸਿੰਘ ਹਸਪਤਾਲ) ਵਿਖੇ 9 ਜੁਲਾਈ ਦਿਨ ਸ਼ੁਕਰਵਾਰ ਨੂੰ ਪੈਣਗੇ। ਉਪਰੰਤ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂ ਸਿੰਘਾ ਵਿਖੇ ਬਾਅਦ ਦੁਪਿਹਰ 12 ਤੋਂ 1 ਵਜੇ ਤੱਕ ਹੋਵੇਗੀ। ਜਿਕਰਯੋਗ ਹੈ ਕਿ ਸ. ਅਜੀਤ ਸਿੰਘ ਸੰਘਾ ਜਿਥੇ ਇੱਕ ਉੱਘੇ ਕੋਚ ਸਨ ਉਥੇ ਉਨ੍ਹਾਂ ਦੀਆਂ ਅਥਲੈਟਿਕਸ ਗੇਮਾਂ, ਸ਼ਾਟਪੁੱਟ ਗੇਮਾਂ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਸਨ ਅਤੇ ਉਨ੍ਹਾਂ ਤੋਂ ਸਿਖਿਆ ਹਾਸਲ ਕਰਨ ਵਾਲੇ ਅਨੇਕਾਂ ਖਿਡਾਰੀਆਂ ਨੇ ਜਿਥੇ ਖੇਡਾਂ ਵਿੱਚ ਜਲੰਧਰ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ ਉਥੇ ਵੱਡੀਆਂ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਹਨ। ਸ. ਸੰਘਾ ਆਪਣੇ ਪਿੱਛੇ ਪੁੱਤਰ ਐਨ.ਆਰ.ਆਈ ਰਸ਼ਪਾਲ ਸਿੰਘ ਸੰਘਾ (ਯੂ.ਕੇ), ਜੰਗਬਾਹਦੁਰ ਸਿੰਘ ਸੰਘਾ, ਏ.ਐਸ.ਆਈ ਜਸਕਰਨ ਸਿੰਘ ਸੰਘਾ ਛੱਡ ਗਏ ਹਨ। ਸ. ਅਜੀਤ ਸਿੰਘ ਸੰਘਾ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਖੇਡ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
Subscribe to:
Post Comments (Atom)

No comments:
Post a Comment