Monday, 5 July 2021
ਪਿੰਡ ਬੋਲੀਨਾ ਵਿਖੇ ਕ੍ਰਿਕਟ ਟੂਰਨਾਮੈਂਟ ਦੀ ਹੋਈ ਸ਼ੁਰੂਆਤ
ਪਤਾਰਾ/ਜਲੰਧਰ (ਖ਼ਬਰਸਾਰ ਪੰਜਾਬ)- ਪਿੰਡ ਬੋਲੀਨਾ ਦੋਆਬਾ ਜਲੰਧਰ ਵਿਖੇ ਬਾਬਾ ਭਗਤ ਰਾਮ ਸਪੋਰਟਸ ਕਲੱਬ ਵੱਲੋਂ ਅੱਜ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਕੀਤੀ ਗਈ। ਕ੍ਰਿਕਟ ਦਾ ਪਹਿਲਾ ਮੈਚ ਤੱਲਣ ਅਤੇ ਕਬੂਲ ਕਬੂਲਪੁਰ ਪਿੰਡ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪਹਿਲੇ ਸ਼ੁਰੂਆਤੀ ਮੈਚ ਦਾ ਉਦਘਾਟਨ ਚਮਨ ਲਾਲ ਬਾਘਾ ਵੱਲੋਂ ਕੀਤਾ ਗਿਆ। ਖੇਡ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਕਰੀਬ 9 ਟੀਮਾਂ ਨੇ ਮੈਚਾਂ ਵਿੱਚ ਭਾਗ ਲਿਆ ਹੈ ਅਤੇ ਇਹ ਸਾਰੇ ਮੈਚ 8 ਜੁਲਾਈ ਤੱਕ ਚੱਲਣਗੇ। ਖੇਡ ਪ੍ਰੇਮੀ ਗੁਰਜੰਟ ਸਿੰਘ ਨੇ ਦੱਸਿਆ ਕਿ ਇਹ ਸਾਰਾ ਕ੍ਰਿਕਟ ਮੈਚਾਂ ਦਾ ਉਪਰਾਲਾ ਐੱਨਆਰਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਭਗਤ ਰਾਮ ਸਪੋਰਟਸ ਕਲੱਬ ਦੇ ਪ੍ਰਧਾਨ ਸਾਬਕਾ ਸਰਪੰਚ ਗੁਰਦੀਪ ਸਿੰਘ, ਸਰਪੰਚ ਕੁਲਵਿੰਦਰ ਬਾਘਾ ਪਿੰਡ ਬੋਲੀਨਾ, ਬਾਬਾ ਜਗਦੇਵ ਸਿੰਘ, ਮੱਖਣ ਸਿੰਘ, ਜੋਗਿੰਦਰਪਾਲ, ਪ੍ਰਭਦੀਪ ਸਿੰਘ, ਰਾਜਾ ਸਿਕੰਦਰਪੁਰ, ਕੁਮੈਂਟੇਟਰ ਪ੍ਰੇਮ ਜੀ ਭੋਜੋਵਾਲ, ਜਥੇਦਾਰ ਜਸਬੀਰ ਸਿੰਘ, ਇੰਦਰਜੀਤ ਮੀਕਾ, ਜੱਸ ਬੋਲੀਨਾ ਐਨ.ਆਰ.ਆਈ, ਸੁਰਜੀਤ ਸਿੰਘ, ਗੁਰਜੰਟ ਸਿੰਘ, ਇਕਬਾਲ ਸਿੰਘ, ਜੱਸੀ ਬਾਘਾ, ਸ਼ਨਵੀਰ ਸਿੰਘ, ਪਰਦੀਪ ਹੀਰ, ਅਮਨਦੀਪ, ਪਵਨ, ਸਾਜਨ, ਸ਼ਰਨ, ਅਮਿਤ, ਰੋਮਨ, ਪਰਮ ਅਤੇ ਹੋਰ ਖੇਡ ਪ੍ਰੇਮੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
Subscribe to:
Post Comments (Atom)

No comments:
Post a Comment