ਹੁਸ਼ਿਆਰਪੁਰ 03 ਜੁਲਾਈ (ਅਮਰਜੀਤ ਸਿੰਘ)- ਮਨ ਨੂੰ ਸਥਿਰ ਰੱਖਣ ਲਈ ਸਾਨੂੰ ਇਸ ਸਥਿਰ ਅਤੇ ਅਟੱਲ ਪਰਮਾਤਮਾ ਨਾਲ ਨਾਤਾ ਜੋੜਨਾ ਹੋਵੇਗਾ। ੳਕਤ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਸੈਂਟਰਲ ਯੂਰਪ ਦੇ ਵਰਚੁਅਲ ਸਤਿਸੰਗ ਪ੍ਰੋਗਰਾਮ ਦੌਰਾਨ ਕਹੇ। ਉਨਾਂ ਨੇ ਫਰਮਾਇਆ ਕਿ ਸੇਵਾ ਦਾ ਇੱਕ ਜ਼ਰੂਰੀ ਪਹਿਲੂ ਨਿਸ਼ਕਾਮ ਭਾਵ ਹੈ। ਜੇਕਰ ਅਸੀਂ ਇਸ ਭਾਵ ਨਾਲ ਘਰ ਜਾਂ ਦਫਤਰ ਦੇ ਛੋਟੇ-ਛੋਟੇ ਕੰਮ ਵੀ ਕਰ ਰਹੇ ਹੁੰਦੇ ਹਾਂ, ਤਾਂ ਉਹ ਵੀ ਸੇਵਾ ਬਣ ਜਾਂਦੇ ਹਨ। ਜੇਕਰ ਅਸੀਂ ਸਹਿਣਸੀਲ ਅਤੇ ਨਿਰਪੱਖ ਹੋਣ ਦਾ ਦਾਅਵਾ ਕਰਦੇ ਹਾਂ, ਤਾਂ ਉਹ ਸਾਡੇ ਸੁਭਾਅ’ਚ ਵੀ ਸ਼ਾਮਲ ਹੋਣਾ ਚਾਹੀਦਾ ਹੈ। ਅਕਸਰ ਅਸੀਂ ਛੋਟੀਆਂ ਛੋਟੀਆਂ ਗੱਲਾਂ ’ਤੇ ਬਿਨਾਂ ਕਿਸੇ ਕਾਰਨ ਦੇ ਨਿਰਾਸ ਅਤੇ ਅਸਹਿਣਸ਼ੀਲ ਹੋ ਜਾਂਦੇ ਹਾਂ। ਹੰਕਾਰ ਦੇ ਕਾਰਨ ਵਧੀਆ ਗੱਲਬਾਤ ਵੀ ਬਹਿਸ ਦਾ ਕਾਰਨ ਬਣ ਜਾਂਦੀ ਹੈ। ਕੇਵਲ ਪਰਮਾਤਮਾ ਦਾ ਅਹਿਸਾਸ ਹੀ ਸਾਡੇ ਹਉਮੈ ਨੂੰ ਘੱਟ ਕਰ ਸਕਦਾ ਹੈ। ਸਾਨੂੰ ਬ੍ਰਹਮ ਗਿਆਨ ਲੈਣ ਤੋਂ ਪਹਿਲਾਂ ਹੀ ਤਨ, ਮਨ ਅਤੇ ਧਨ ਦਾ ਹੰਕਾਰ ਨਾਂ ਕਰਨ ਦਾ ਪ੍ਰਣ ਦਿੱਤਾ ਗਿਆ। ਜੇਕਰ ਅਸੀਂ ਗਿਆਨ ਦੀ ਨਜ਼ਰ ਨਾਲ ਸਾਰਿਆ ਨੂੰ ਵੇਖਾਂਗੇ, ਤਾਂ ਸਾਰੇ ਆਪਣੇ ਪਰਿਵਾਰ ਦਾ ਹਿੱਸਾ ਹੀ ਲੱਗਣਗੇ। ਉਨਾਂ ਨੇ ਫਰਮਾਇਆ ਕਿ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਵੀ ਕਹਿੰਦੇ ਸਨ, ਕਿ ਜੇਕਰ ਅਸੀਂ ਦੀਵਾਰ ਰਹਿਤ ਸੰਸਾਰ ਦੀ ਕਲਪਨਾ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪਹਿਲਾਂ ਆਪਣੇ ਮਨ ਦੇ ਅੰਦਰ ਮੌਜੂਦ ਨਫਰਤ ਅਤੇ ਭੇਦਭਾਵ ਦੀਆਂ ਦੀਵਾਰਾਂ ਨੂੰ ਖਤਮ ਕਰਨਾ ਪਵੇਗਾ। ਅਸੀਂ ਨਫਰਤ ਅਤੇ ਵੈਰ-ਵਿਰੋਧ ਦੀਆਂ ਦੀਵਾਰਾਂ ਮਨ ਵਿੱਚ ਖੜੀਆਂ ਕਰ ਲੈਂਦੇ ਹਾਂ, ਜਿਸ ’ਚ ਆਪਣੇ ਸਾਹ ਲੈਣ ਦਾ ਵੀ ਸਥਾਨ ਨਹੀਂ ਰਹਿੰਦਾ। ਰਿਸ਼ਤਿਆਂ ਵਿੱਚ, ਦੂਸਰਿਆਂ ਦੇ ਮਾਫੀ ਮੰਗਣ ਦੀ ਇੰਤਜਾਰ ਕਰਨ ਨਾਲੋਂ ਚੰਗਾ ਹੈ, ਕਿ ਅਸੀਂ ਹੀ ਉਨਾਂ ਤੋਂ ਮਾਫੀ ਮੰਗ ਲਈਏ। ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਤੋਂ ਉਪਰ ਉੱਠਣਾ ਹੋਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਦੂਜੇ ਸਾਨੂੰ ਤੁਰੰਤ ਮਾਫ ਕਰ ਦੇਣ ਅਤੇ ਖੁਦ ਆਪ ਅਸੀਂ ਲੰਬੇ ਸਮੇਂ ਤੱਕ ਦੂਸਰਿਆਂ ਦੇ ਪ੍ਰਤੀ ਨਫ਼ਰਤ ਦਾ ਭਾਵ ਰੱਖਦੇ ਹਾਂ। ਇਹ ਸਾਡੇ ਲਈ ਹੀ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ। ਅਸੀਂ ਹੀ ਬੇਚੈਨ ਹੋ ਜਾਂਦੇ ਹਾਂ। ਦੂਜੇ ਪਾਸੇ, ਜੇਕਰ ਸਾਡੇ ਤੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਜਾਵੇ, ਤਾਂ ਇਸ ਨਿਰੰਕਾਰ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਅਧਿਆਤਮਿਕ ਸਥਿਰਤਾ ਅਤੇ ਵਿਕਾਸ ਲਈ ਸਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ। ਉਨਾਂ ਨੇ ਫਰਮਾਇਆ ਕਿ ਅਕਸਰ ਅਸੀਂ ਕਿਸੇ ਦਾ ਚਿਹਰਾ ਵੇਖ ਕੇ ਹੀ ਕਹਿ ਦਿੰਦੇ ਹਾਂ, ਕਿ ਇਸਦਾ ਮਨ ਕਿੰਨਾ ਸਾਫ਼ ਹੈ। ਕੋਈ ਪਰੇਸ਼ਾਨੀ ਵਿੱਚ ਹੋਵੇ, ਤਾਂ ਵੀ ਉਸਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਹੈ। ਦਰਅਸਲ, ਸਾਡੀ ਬਾਹਰੀ ਸੁੰਦਰਤਾ ਉਦੋਂ ਮੁਬਾਰਕ ਹੈ, ਜੇਕਰ ਸਾਡੇ ਮਨ ਵਿੱਚ ਸ਼ਾਂਤੀ ਅਤੇ ਪਵਿੱਤਰਤਾ ਕਾਇਮ ਹੈ। ਇਹ ਕੇਵਲ ਨਿਰੰਕਾਰ ਨਾਲ ਭਾਵਪੂਰਨ ਰੂਪ ਵਿੱਚ ਜੁੜ ਕੇ ਸੇਵਾ, ਸਿਮਰਨ ਅਤੇ ਸਤਿਸੰਗ ਕਰਦੇ ਹੋਏ ਹੀ ਸੰਭਵ ਹੈ।
ਨਿਰੰਕਾਰ ਨੇ ਸਾਰਿਆਂ ਨੂੰ ਬਰਾਬਰ ਸਰੀਰ ਦਿੱਤਾ ਹੈ ਪਰ ਕੁੱਝ ਲੋਕ ਸ਼ੁਕਰਾਨਾ ਕਰਦੇ ਹਨ, ਤਾਂ ਕੁੱਝ ਸ਼ਿਕਾਇਤ। ਕੁੱਝ ਲੋਕ ਹਰ ਚੀਜ ਵਿੱਚ ਚੰਗਿਆਈ ਵੇਖਦੇ ਹਨ, ਤਾਂ ਕੁੱਝ ਕੇਵਲ ਬੁਰਾਈ।
ਅਸੀਂ ਕਈ ਵਾਰ ਇਹ ਸੋਚਣ ਲੱਗ ਜਾਂਦੇ ਹਾਂ ਕਿ ਸਾਡੇ ਬਿਨਾਂ ਇਹ ਕੰਮ ਕੋਈ ਕਰ ਹੀ ਨਹੀਂ ਸਕਦਾ। ਸ਼ਾਇਦ ਅਸੀ ਭੁੱਲ ਜਾਂਦੇ ਹਨ ਕਿ ਨਿਰੰਕਾਰ ਕਿਸੇ ਤੋਂ ਵੀ, ਕੋਈ ਵੀ ਕੰਮ ਕਰਵਾ ਸਕਦਾ ਹੈ। ਸਾਨੂੰ ਆਪਣੇ ਅਸਲੀ ਮੂਲ, ਇਸ ਨਿਰੰਕਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਸਾਡਾ ਜੀਵਨ ਵਗਦੇ ਪਾਣੀ ਦੀ ਤਰਾਂ ਸਹਿਜ ਅਤੇ ਨਰਮ ਹੋਣਾ ਚਾਹੀਦਾ ਹੈ। ਸਾਨੂੰ ਇੱਕ ਦੂੱਜੇ ਦਾ ਸਹਾਰਾ ਬਣਨਾ ਚਾਹੀਦਾ ਹੈ, ਕਿਉਂਕਿ ਸਾਰੇ ਤਾਂ ਪ੍ਰਭੂ ਪਰਮਾਤਮਾ ਦੇ ਬੰਦੇ ਹਨ। ਦੂਸਰੀਆਂ ਨੂੰ ਸ਼ੀਸ਼ਾ ਵਿਖਾਉਣ ਤੋਂ ਪਹਿਲਾਂ, ਆਪਣੇ ਆਪ ਦਾ ਚਿਹਰਾ ਉਸ ਵਿੱਚ ਵੇਖ ਕੇ ਸੁਧਾਰ ਲਿਆਉਣਾ ਚਾਹੀਦਾ ਹੈ। ਸਾਨੂੰ ਆਪਣੇ ਆਪ ਉੱਤੇ ਕੰਮ ਕਰਨਾ ਹੋਵੇਗਾ। ਮਨ ਦੇ ਸੀਸੇ ਨੂੰ ਸਾਫ਼ ਰੱਖਣਾ ਪਵੇਗਾ। ਅੰਤਰ ਝਾਤ ਅਤੇ ਅੰਤਰ ਸੁਧਾਰ ਨਾਲ ਸਾਨੂੰ ਵਿਵੇਕੀ ਅਤੇ ਆਨੰਦ ਭਰਪੂਰ ਬਨਣਾ ਹੋਵੇਗਾ।

No comments:
Post a Comment